Breaking News
Home / ਤਾਜਾ ਜਾਣਕਾਰੀ / ਕੁੜੀ ਵੱਲੋ ਕਨੇਡਾ ਰਹਿੰਦੇ ਮੁੰਡੇ ਤੇ ਲਾਏ ਇਲਜ਼ਾਮਾਂ ਤੇ ਮੁੰਡੇ ਨੇ ਰੱਖਿਆ ਆਪਣਾ ਪੱਖ

ਕੁੜੀ ਵੱਲੋ ਕਨੇਡਾ ਰਹਿੰਦੇ ਮੁੰਡੇ ਤੇ ਲਾਏ ਇਲਜ਼ਾਮਾਂ ਤੇ ਮੁੰਡੇ ਨੇ ਰੱਖਿਆ ਆਪਣਾ ਪੱਖ

ਜਿੰਨਾਂ ਸੱਜਣਾ ਨੇ ਮੇਰਾ ਪੱਖ ਸੁਣੇ ਬਿਨਾਂ ਨਵਜੋਤ ਕੌਰ ਦੀ ਪੋਸਟ ਨੂੰ ਬੇਹੱਦ ਸ਼ੇਅਰ ਕੀਤਾ ਤੇ ਮੇਰੇ ਪਰਿਵਾਰ ਬਾਰੇ ਗਲਤ ਬਿਆਨਬਾਜ਼ੀ ਕੀਤੀ ਕਿਰਪਾ ਕਰਕੇ ਇਹ ਪੋਸਟ ਜ਼ਰੂਰ ਪੜ ਲਿਓ। ਮੇਰਾ ਨਾਮ ਅਮਰਬੀਰ ਸਿੰਘ ਹੈ। ਮੇਰੀ ਪਤਨੀ ਨਵਜੋਤ ਕੌਰ ਵਲੋਂ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮੈਂ ਉਸਨੂੰ ਧੋਖਾ ਦਿੱਤਾ ਹੈ। ਇਹ ਗੱਲ ਬਿਲਕੁਲ ਝੂਠ ਹੈ। ਮੇਰੇ ਪਰਿਵਾਰ ਅਤੇ ਮੇਰੇ ਉਪਰ ਲਾਏ ਗਏ ਇਲਜਾਮ ਬਿਲਕੁਲ ਬੇਬੁਨਿਆਦ ਹਨ। ਅਸਲ ਕਹਾਣੀ ਇਸ ਤੋਂ ਬਿਲਕੁਲ ਉਲਟ ਹੈ। ਮੈਂ ਇਸ ਪੋਸਟ ਰਾਂਹੀ ਲੋਕਾਂ ਸਾਹਮਣੇ ਸੱਚ ਰੱਖਣਾ ਚਾਹੁੰਦਾ ਹਾਂ। ਮੈਂ ਘਰੇਲੂ ਲੜਾਈ ਦਾ ਲੋਕਾਂ ਸਾਹਮਣੇ ਤਮਾਸ਼ਾ ਨਹੀਂ ਸੀ ਬਣਾਉਣਾ ਚਾਹੁੰਦਾ ਪਰ ਨਵਜੋਤ ਕੌਰ ਵੱਲੋਂ ਮੇਰੇ ਪਰਿਵਾਰ ਦੀ ਕੀਤੀ ਬਦਨਾਮੀ ਤੋਂ ਦੁੱਖੀ ਹੋ ਕਿ ਮੈਂ ਆਪਣਾ ਪੱਖ ਰੱਖਣ ਲਈ ਮਜਬੂਰ ਹੋ ਗਿਆ ਹਾਂ। ਮੈਂ ਨਵਜੋਤ ਕੌਰ ਦੀ ਪੋਸਟ ਦਾ ਜਵਾਬ ਉਸ ਵਲੋਂ ਲਾਏ ਇਲਜਾਮਾਂ ਦੇ ਅਨੁਸਾਰ ਹੀ ਦੇਵਾਂਗਾ।

ਪਹਿਲੀ ਗੱਲ ਤੇ ਮੇਰੀ ਪਤਨੀ ਨਵਜੋਤ ਕੌਰ, ਪਿੰਡ ਮਹਿਰਾਜਵਾਲਾ ਜ਼ਿਲਾ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੈ ਨਾ ਕਿ ਅੰਮ੍ਰਿਤਸਰ ਦੀ। ਮੇਰਾ ਘਰ ਖਰਾਬ ਕਰਨ ਵਿੱਚ ਸਭ ਤੋਂ ਵੱਡਾ ਹੱਥ ਮੇਰੀ ਸੱਸ ਗੁਰਮੀਤ ਕੌਰ ਦਾ ਹੈ। ਜਿਸ ਦੀਆਂ ਸਾਡੇ ਘਰ ਵਿੱਚ ਦੱਖਲਅੰਦਾਜ਼ੀਆਂ ਕਰਕੇ ਸਾਰਾ ਕਲੇਸ਼ ਸ਼ੁਰੂ ਹੋਇਆ। ਮੇਰੀ ਮੰਗਣੀ ਨਵਜੋਤ ਨਾਲ ਅਪ੍ਰੈਲ 2014 ਵਿੱਚ ਹੋਈ। ਜੂਨ 2014 ਵਿੱਚ ਸਾਡੀ ਕੋਰਟ ਮੈਰਿਜ ਹੋਈ ਤਾਂ ਜੋ ਨਵਜੋਤ ਦਾ ਕੈਨੇਡਾ ਲਈ ਜਲਦ ਅਪਲਾਈ ਕੀਤਾ ਜਾ ਸਕੇ। ਕੋਰਟ ਮੈਰਿਜ ਤੋਂ ਬਾਅਦ ਨਵਜੋਤ ਆਪਣੀ ਪੜਾਈ ਪੂਰੀ ਕਰਨ ਲਈ ਆਪਣੇ ਪਿੰਡ ਵਾਪਿਸ ਚਲੀ ਗਈ ਤੇ ਮੈਂ ਵੀ ਕੈਨੇਡਾ ਵਾਪਿਸ ਆ ਗਿਆ। ਇਸ ਤੋਂ ਬਾਅਦ ਜਨਵਰੀ 2015 ਵਿੱਚ ਸਾਡਾ ਵਿਆਹ ਹੋਇਆ, ਜਿਸ ਦੀ ਫੋਟੋ ਨਵਜੋਤ ਨੇ ਪੋਸਟ ਵਿੱਚ ਪਾਈ ਹੈ।

ਫਰਵਰੀ 2015 ਵਿੱਚ ਨਵਜੋਤ ਦੀ ਪ੍ਗਨੈਨਸੀ ਦਾ ਪਤਾ ਲੱਗਣ ਤੇ ਘਰ ਵਿੱਚ ਖੁਸ਼ੀਆਂ ਡਬਲ ਹੋ ਗਈਆਂ। ਅਪ੍ਰੈਲ 2015 ਵਿੱਚ ਮੈਂ ਵਾਪਸ ਕੈਨੇਡਾ ਆ ਗਿਆ। ਉਸ ਸਮੇਂ ਬਾਰੇ ਨਵਜੋਤ ਨੇ ਮੇਰੇ ਪਿਤਾ ਅਤੇ ਮੇਰੇ ਭਰਾ ਤੇ ਇਲਜ਼ਾਮ ਲਾ ਕੇ ਮੈਨੂੰ ਹੀ ਨਹੀਂ ਮੇਰੀ ਬੇਟੀ ਤੇ ਇਕ ਮਾਂ ਦੀ ਕੁੱਖ ਨੂੰ ਵੀ ਸ਼ਰਮਸਾਰ ਕੀਤਾ ਹੈ। ਜਦਕਿ ਵੱਡੀ ਭਰਜਾਈ ਨੂੰ ਭੈਣ ਮੰਨ ਕੇ ਮੇਰਾ ਭਰਾ ਨਵਜੋਤ ਤੋਂ ਰੱਖੜੀ ਬਣਵਾਉਂਦਾ ਰਿਹਾ ਹੈ। ਪੂਰੀ ਪ੍ਰੈਗਨੈਨਸੀ ਦੁਹਰਾਨ ਮੇਰੇ ਪਰਿਵਾਰ ਨੇ ਨੋਵਜੋਤ ਦੀ ਪੂਰੀ ਸਾਂਭ ਸੰਭਾਲ ਧੀ ਵਾਂਗ ਕੀਤੀ ਜਦਕਿ ਇਸ ਦੇ ਪੇਕੇ ਪਰਿਵਾਰ ਵਲੋਂ ਕੋਈ ਵੀ ਕਦੇ ਪਤਾ ਲੈਣ ਨਹੀਂ ਆਇਆ। ਨਵੰਬਰ 2015 ਵਿੱਚ ਬੇਟੀ ਦੇ ਜਨਮ ਸਮੇਂ ਪੂਰਾ ਪਰਿਵਾਰ ਬੇਹੱਦ ਖੁਸ਼ ਸੀ। ਸਾਡੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚ ਪਹਿਲੇ ਬੱਚੇ ਨੇ ਜਨਮ ਲਿਆ ਸੀ। 5 ਦਿਨ ਬਾਅਦ ਮੈਂ ਵੀ ਕੈਨੇਡਾ ਤੋਂ ਇੰਡੀਆ ਪਹੁੰਚ ਗਿਆ। ਅਗਲੇ ਹੀ ਦਿਨ ਬੇਟੀ ਨੂੰ ਪੀਲੀਏ ਦੀ ਸ਼ਿਕਾਇਤ ਹੋਣ ਕਰਕੇ ਬੇਬੇ ਨਾਨਕੀ ਮੈਟਰਨਿਟੀ ਹੋਮ ਅੰਮ੍ਰਿਤਸਰ ਵਿਖੇ ਦਾਖਲ ਕਰਵਾਉਣਾ ਪਿਆ।

ਜਿੱਥੇ ਮੈਂ, ਮੇਰਾ ਪਰਿਵਾਰ ਤੇ ਮੇਰਾ ਕਜ਼ਨ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਮੇਰੀ ਘਰਦੀ ਅਤੇ ਬੇਟੀ ਦੀ ਪੂਰੀ ਸਾਂਭ ਸੰਭਾਲ ਕਰਦੇ ਰਹੇ। ਪਰ ਇਸ ਸਾਰੇ ਸਮੇਂ ਦੌਰਾਨ ਇਸ ਦੀ ਮਾਂ ਕੇਵਲ ਦੋ ਘੰਟੇ ਲਈ ਮਿਲਣ ਆਈ। ਪਰ ਨਵਜੋਤ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਆਉਣਾ ਤੇ ਕੀ ਸੀ ਸਗੋਂ ਫੋਨ ਕਰਕੇ ਹਾਲ ਪੁੱਛਣ ਦੀ ਵੀ ਲੋੜ ਨਹੀਂ ਸਮਝੀ। ਮੇਰੇ ਮੰਮੀ ਵੱਲੋਂ ਇਸ ਦੀ ਇਹਨੀਂ ਸਾਂਭ ਸੰਭਾਲ ਕਰਨ ਤੋਂ ਬਾਅਦ ਵੀ ਇਸ ਨੇ ਆਪਣੀ ਪੋਸਟ ਵਿੱਚ ਦਾਦੀ ਪੋਤੀ ਦੇ ਰਿਸ਼ਤੇ ਨੂੰ ਵੀ ਮਾੜਾ ਕਹਿਣ ਤੋਂ ਗੁਰੇਜ਼ ਨਹੀਂ ਕੀਤਾ। ਮਈ 2016 ਵਿੱਚ ਨਵਜੋਤ ਤੇ ਮੇਰੀ ਬੇਟੀ ਦਾ ਕੈਨੇਡਾ ਦਾ ਕੇਸ ਬਣ ਗਿਆ। ਇੱਥੇ ਆਉਣ ਤੋਂ 2 ਹਫਤੇ ਬਾਅਦ ਹੀ ਇਸ ਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ। ਮੇਰੀ ਸੱਸ ਦਾ ਹਰ ਰੋਜ਼ ਕਈ ਕਈ ਘੰਟੇ ਨਵਜੋਤ ਨਾਲ ਗੱਲ ਕਰਕੇ,

ਉਸਦੇ ਪਰਿਵਾਰ ਅਤੇ ਛੋਟੇ ਭਰਾ ਨੂੰ ਕੈਨੇਡਾ ਸੈੱਟ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਮੈਂ ਵੀ ਇਕ ਮਿਡਲ ਕਲਾਸ ਫੈਮਲੀ ਤੋਂ ਹੋਣ ਕਰਕੇ ਫਨੈਨਸ਼ੀਅਲ ਕੰਡੀਸ਼ਨ ਬਹੁਤੀ ਵਧੀਆ ਨਾ ਹੋਣ ਬਾਰੇ ਨਵਜੋਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਨਾ ਸਮਝਣ ਕਰਕੇ ਅਤੇ ਪੇਕੇ ਪਰਿਵਾਰ ਦੇ ਦਬਾਅ ਕਰਕੇ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ। ਮੈਂ ਦਸੰਬਰ 2016 ਵਿੱਚ ਬੇਟੀ ਦੀ ਸਾਂਭ ਸੰਭਾਲ ਲਈ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਬੁਲਾ ਲਿਆ ਤਾਂ ਜੋ ਮੈਂ ਤੇ ਨਵਜੋਤ ਦੋਵੇਂ ਜੋਬ ਕਰਕੇ ਜ਼ਿੰਦਗੀ ਵਿੱਚ ਅੱਗੇ ਵੱਧ ਸਕੀਏ। ਪਰ ਨਵਜੋਤ ਸਿਰਫ ਚਾਰ ਮਹੀਨੇ ਕੰਮ ਕਰਨ ਤੋਂ ਬਾਅਦ ਘਰੇ ਬੈਠ ਗਈ ਅਤੇ ਮੇਰੇ ਮਾਤਾ ਪਿਤਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਦੁਖੀ ਹੋ ਕੇ ਮੇਰੇ ਮਾਤਾ ਪਿਤਾ ਵਾਪਸ ਇੰਡੀਆ ਚਲੇ ਗਏ। ਇਸਦੀ ਵਾਟਸਐਪ ਕਾਲ ਹਿਸਟਰੀ ਤੋਂ ਇਸਦੇ ਕਾਲਜ ਦੇ ਕਿਸੇ ਫਰੈਂਡ ਨਾਲ ਹੁੰਦੀ ਰੋਜ਼ਾਨਾ ਗੱਲਬਾਤ ਦਾ ਪਤਾ ਲੱਗਾ। ਪਰ ਮੇਰੇ ਪੁੱਛਣ ਤੇ ਇਸ ਨੇ ਗੱਲ ਟਾਲ ਦਿੱਤੀ। ਜਿਸ ਨਾਲ ਸਾਡਾ ਕਲੇਸ਼ ਹੋਰ ਵੱਧ ਗਿਆ।

ਅਗਸਤ 2018 ਵਿੱਚ ਅਸੀਂ ਮੇਰੇ ਭਰਾ ਦੇ ਵਿਆਹ ਲਈ ਇੰਡੀਆ ਚਲੇ ਗਏ। ਉੱਥੇ ਜਾ ਕੇ ਵੀ ਨਵਜੋਤ ਦਾ ਵਰਤਾਓ ਮੇਰੇ ਤੇ ਮੇਰੇ ਪਰਿਵਾਰ ਨਾਲ ਸਹੀ ਨਹੀਂ ਸੀ। ਮੈਰਿਜ ਤੋਂ 2 ਦਿਨ ਬਾਅਦ ਹੀ ਇਸ ਦਾ ਭਰਾ ਜਸਪ੍ਰੀਤ ਸਿੰਘ ਇਸਨੂੰ ਲੈਣ ਆ ਗਿਆ ਅਤੇ ਇਹ ਬਿਨਾਂ ਕਿਸੇ ਨੂੰ ਪੁੱਛੇ ਆਪਣਾ ਸਮਾਨ ਲੈ ਕੇ ਆਪਣੇ ਪਿੰਡ ਚਲੀ ਗਈ। ਜਦਕਿ ਇਸ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੇਰੇ ਪਰਿਵਾਰ ਨੇ ਮਾਰਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਜਦਕਿ ਇਸ ਗੱਲ ਦਾ ਕੋਈ ਗਵਾਹ ਜਾਂ ਸਬੂਤ ਨਹੀਂ ਹੈ। ਉਸ ਤੋਂ ਬਾਅਦ ਮੈਂ ਵੀ ਕੈਨੇਡਾ ਵਾਪਿਸ ਆ ਗਿਆ। ਅਕਤੂਬਰ 2018 ਵਿੱਚ ਇਸਦੀ ਸਿਸਟਰ ਦੀ ਅਤੇ ਨਵੰਬਰ ਵਿੱਚ ਕਜ਼ਨ ਸਿਸਟਰ ਅਤੇ ਕਜ਼ਨ ਬਰਦਰ ਦੀ ਮੈਰਿਜ ਅਟੈਂਡ ਕਰਨ ਤੋਂ ਬਾਅਦ ਦਸੰਬਰ ਵਿੱਚ ਇਸ ਨੇ ਥਾਣੇ ਜਾ ਕੇ ਅਤੇ ਫੇਸਬੁਕ ਤੇ ਪੋਸਟ ਪਾ ਕੇ ਮੇਰੇ ਪਰਿਵਾਰ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ

ਅਤੇ ਇਹ ਵੀ ਕਿਹਾ ਕਿ ਮੇਰੇ ਡਾਕੂਮੈਂਟ ਖੋ ਲਏ। ਜਦਕਿ ਮੇਰੇ Laptop ਵਿੱਚ Landing paper ਦੀ copy ਹੈ ਜੋ ਕਿ ਮੈਂ ਦੇ ਸਕਦਾ ਜਿਸ ਦੇ ਅਧਾਰ ਤੇ ਇਹ Travel Document ਲੈ ਕੇ ਕੈਨੇਡਾ ਆ ਸਕਦੀ ਹੈ। ਪਰ ਅਸਲ ਵਿੱਚ ਮੁੱਦਾ ਹੋਰ ਹੈ। ਇਸਦੀ ਰਿਸ਼ਤੇਦਾਰ Alka Arora ਤੇ ਉਸ ਦਾ ਘਰਵਾਲਾ Rakesh Kumar Jangi ਜੋ ਕ Amritsar ਦਾ ਰਹਿਣ ਵਾਲਾ ਹੈ ਤੇ ਉਸ ਦਾ ਸਾਂਢੂ Jasvir Singh ਜੋ Vindu Arora ਦਾ ਘਰਵਾਲਾ ਹੈ 10-15 ਬੰਦੇ ਲੈ ਕੇ ਮੇਰੇ ਪਰਿਵਾਰ ਨੂੰ ਪਸਤੌਲ ਦੀ ਨੋਕ ਤੇ ਧਮਕੀ ਦੇਣ ਆਇਆ ਸੀ ਪਰ ਆਲੇ ਦੁਆਲੇ ਵਾਲੇਆਂ ਨੇ ਗਾਲ੍ਹਾਂ ਕੱਢਕੇ ਭਜਾ ਦਿੱਤਾ। ਜਿਸ ਦੀ ਬੇਇਜ਼ਤੀ ਨਾ ਸਹਿਣ ਕਰਦੇ ਹੋਏ ਉਸਦੀ ਪਤਨੀ ALKA ARORA ਨੇ ਨਵਜੋਤ ਦਾ ਸਹਾਰਾ ਲੈ ਕੇ ਮੇਰੀ ਤੇ ਮੇਰੇ ਪਰਿਵਾਰ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ VINDU ARORA ਨੇ ਉਸਦਾ ਸਾਥ ਦਿੱਤਾ। ਹੁਣ ਗੱਲ ਹੱਦੋਂ ਪਾਰ ਹੋ ਚੁੱਕੀ ਹੈ। ਇਸ ਲਈ ਮੈਨੂੰ ਨਵਜੋਤ ਤੋਂ ਸੈਪਰੇਸ਼ਨ ਅਤੇ ਮੇਰੀ ਬੇਟੀ ਦੀ ਕਸਟੱਡੀ ਚਾਹੀਦੀ ਹੈ। ਕਸਟੱਡੀ ਮੰਗਣ ਦਾ ਕਾਰਨ ਵੀ ਮੈਂ ਦੇਣ ਜਾ ਰਿਹਾ ਹਾਂ।

ਨਵਜੋਤ ਕੌਰ ਦੀ ਭੈਣ ਰਾਜਵਿੰਦਰ ਕੌਰ ਜਿਸ ਦੇ IELTS ਵਿੱਚ 6.5 Band ਆਉਣ ਤੇ ਮੇਰੀ ਸੱਸ ਗੁਰਮੀਤ ਕੌਰ ਵਲੋਂ ਉਸਦੇ ਕੈਨੇਡਾ ਜਾਣ ਲਈ ਇਕ ਸੌਦਾ ਕੀਤਾ ਗਿਆ। ਉਸਦਾ ਵਿਆਹ Gagandeep Kumar Dani ਜੋ ਕਿ ਪਿੰਡ ਝੱਖੜਕਾਂ(ਹਰਜੀਤ ਬਾਜੇਖਾਨੇ ਦੇ ਪਿੰਡ ਦੇ ਕੋਲ), ਨਾਲ ਰਾਜਵਿੰਦਰ ਕੌਰ ਦੇ ਅਕਾਉਂਟ ਵਿੱਚ 18 ਲੱਖ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਕੀਤਾ ਗਿਆ। ਮੇਰੀ ਨਜ਼ਰ ਵਿੱਚ ਇਹ ਸੌਦਾ ਹੈ ਵਿਆਹ ਨਹੀਂ। ਮੈਂ ਅਪਣੀ ਧੀ ਨੂੰ ਉਸ ਪਰਿਵਾਰ ਵਿੱਚ ਨਹੀਂ ਛੱਡ ਸਕਦਾ ਜਿਸ ਪਰਿਵਾਰ ਵਿੱਚ ਧੀ ਭੈਣ ਦਾ ਸੌਦਾ ਕੀਤਾ ਜਾਂਦਾ ਹੋਵੇ। ਅਖੀਰ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮੇਰੀ ਬੇਟੀ ਮੇਰੇ ਲਈ ਅਤੇ ਮੇਰੇ ਪਰਿਵਾਰ ਲਈ ਸਭ ਕੁੱਝ ਹੈ ਜੋ ਕਿ ਇਸ ਵਕਤ ਇੱਕ ਲਾਲਚੀ ਪਰਿਵਾਰ ਵਿੱਚ ਪਲ ਰਹੀ ਹੈ, ਜਿਸ ਪਰਿਵਾਰ ਨੇ ਲੋਕਾਂ ਦੀ ਹਮਦਰਦੀ ਲੈਣ ਲਈ ਉਸਦੀ ਫੋਟੋ ਦਾ ਇਸਤੇਮਾਲ ਕਰਦਿਆਂ ਫੇਸਬੁਕ ਤੇ ਸ਼ੇਅਰ ਕਰ ਦਿੱਤੀ। ਜੇ ਕੋਈ ਵੀ ਵੀਰ ਭੈਣ ਮੇਰੀ ਇਸ ਵਿੱਚ ਮਦਦ ਕਰ ਸਕਦਾ ਜਾਂ ਸਲਾਹ ਦੇ ਸਕਦਾ ਹੈ ਤਾਂ ਮੈਂ ਉਸਦਾ ਧੰਨਵਾਦੀ ਹੋਵਾਂਗਾ। ਇਸ ਪੋਸਟ ਵਿੱਚ ਜਿੰਨਾਂ ਵਿਅਕਤੀਆਂ ਦੇ ਨਾਮ ਲਏ ਗਏ ਹਨ ਮੈਂ ਉਨ੍ਹਾਂ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਰਿਹਾ ਹਾਂ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!