Breaking News
Home / ਤਾਜਾ ਜਾਣਕਾਰੀ / ਹੁਣੇ ਰਾਤੀ ਆਈ ਤਾਜਾ ਵੱਡੀ ਖਬਰ ਮੋਦੀ ਦੇਣ ਲਗਾ ਇੰਨੇ ਪੈਸੇ ਕਲੇ ਕਲੇ ਨੂੰ ਲਗੀਆਂ ਮੌਜਾਂ ….

ਹੁਣੇ ਰਾਤੀ ਆਈ ਤਾਜਾ ਵੱਡੀ ਖਬਰ ਮੋਦੀ ਦੇਣ ਲਗਾ ਇੰਨੇ ਪੈਸੇ ਕਲੇ ਕਲੇ ਨੂੰ ਲਗੀਆਂ ਮੌਜਾਂ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਗਰ ਸਭ ਕੁੱਝ ਠੀਕ ਰਿਹਾ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ UBI ਯਾਨੀ ਯੂਨੀਵਰਸਲ ਬੇਸਿਕ ਇਨਕਮ ਸਕੀਮ ਨੂੰ ਦੇਸ਼ ਭਰ ਵਿੱਚ ਲਾਗੂ ਕਰ ਦੇਵੇਗੀ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਕਿਸਾਨ, ਵਪਾਰੀ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ 2,000 ਤੋਂ 2,500 ਰੁਪਏ ਤੱਕ ਦੀ ਨਿਸ਼ਚਤ ਰਕਮ ਮਿਲੇਗੀ। ਮੋਦੀ ਸਰਕਾਰ ਦਾ ਇਹ ਪਲਾਨ ਗੇਮਚੇਂਜਰ ਸਾਬਿਤ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੈ ਕਿ ਬੇਰੁਜ਼ਗਾਰਾਂ ਨੂੰ ਪੈਸੇ ਦੇਣ ਦੀ ਇਹ ਯੋਜਨਾ ਪਹਿਲੀ ਵਾਰ ਕਿਸੇ ਦੇਸ਼ ਵਿੱਚ ਲਾਗੂ ਹੋਵੇਗੀ। ਫਰਾਂਸ, ਜਰਮਨੀ ਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਇਸ ਤਰ੍ਹਾਂ ਦੀਆਂ ਯੋਜਨਾਵਾਂ ਸਾਲਾਂ ਤੋਂ ਚੱਲ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਵਿੱਚ ਕੁੱਝ ਅਜਿਹੇ ਹੀ ਦੇਸ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਾਗੂ ਹਨ।

ਫਰਾਂਸ – ਦ ਗਾਰਜੀਅਨ ਦੀ ਰਿਪੋਰਟ ਮੁਤਾਬਕ ਯੂਰਪ ਦੇ ਦੇਸ਼ਾਂ ਵਿੱਚ ਫਰਾਂਸ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਬੇਰੁਜ਼ਗਾਰਾਂ ਨੂੰ ਸਭ ਤੋਂ ਜ਼ਿਆਦਾ ਸੁਵਿਧਾਵਾਂ ਮਿਲਦੀਆਂ ਹਨ। ਅਗਰ 2017 ਦੇ ਅੰਕੜਿਆਂ ਉੱਤੇ ਗੌਰ ਕਰੀਏ ਤਾਂ ਇੱਥੇ ਬੇਰੁਜ਼ਗਾਰਾਂ ਨੂੰ ਸਰਕਾਰ ਸਾਲਾਨਾ ਕਰੀਬ 7 ਹਜ਼ਾਰ ਯੂਰੋ (5.6 ਲੱਖ ਦੇ ਕਰੀਬ) ਦੀ ਮਦਦ ਕਰਦੀ ਹੈ। ਯਾਨੀ ਮਹੀਨੇ ਦੇ ਹਿਸਾਬ ਨਾਲ 46 ਹਜ਼ਾਰ ਰੁਪਏ ਦਾ ਭੱਤਾ ਮਿਲਦਾ ਹੈ, ਹਾਲਾਂਕਿ ਬੇਰੁਜ਼ਗਾਰਾਂ ਨੂੰ ਵੀ ਕੁੱਝ ਸ਼ਰਤਾਂ ਦੇ ਨਾਲ ਇਹ ਭੱਤਾ ਮਿਲਦਾ ਹੈ।

ਜਰਮਨੀ – ਇਸੇ ਤਰ੍ਹਾਂ ਜਰਮਨੀ ਵਿੱਚ ਵੀ ਬੇਰੁਜ਼ਗਾਰਾਂ ਨੂੰ ਪੈਸੇ ਮਿਲਦੇ ਹਨ। ਇਕੱਲੇ ਰਹਿਣ ਵਾਲੇ ਬੇਰੁਜ਼ਗਾਰ ਤਕਰੀਬਨ 390 ਯੂਰੋ ਪ੍ਰਤੀ ਮਹੀਨਾ (ਕਰੀਬ 30 ਹਜ਼ਾਰ ਰੁਪਏ) ਲੈ ਸਕਦਾ ਹੈ। ਹਾਲਾਂਕਿ ਬੇਰੁਜ਼ਗਾਰ ਸ਼ਖ਼ਸ ਤਿੰਨ ਮਹੀਨੇ ਤੱਕ ਕੰਮ ਨਹੀਂ ਲੱਭਦਾ ਤਾਂ ਉਨ੍ਹਾਂ ਦੀ ਪੇਮੈਂਟ 30 ਫੀਸਦੀ ਤੱਕ ਘਟਾ ਦਿੱਤਾ ਜਾਂਦਾ ਹੈ।

ਆਇਰਲੈਂਡ – ਇੱਥੇ ਬੇਰੁਜ਼ਗਾਰਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਹਾਸਿਲ ਕਰਨ ਲਈ ਕਈ ਵੱਡੇ ਨਿਯਮ ਹਨ। ਮਸਲਨ ਤੁਹਾਨੂੰ ਘੱਟ ਤੋਂ ਘੱਟ 7 ਦਿਨ ਤੱਕ ਬੇਰੁਜ਼ਗਾਰ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਡਿਪਾਰਟਮੈਂਟ ਆੱਫ਼ ਸੋਸ਼ਲ ਪ੍ਰੋਟੈਕਸ਼ਨ ਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਕੰਮ ਕਰਨ ਲਈ ਸਮਰੱਥ ਹੋ। ਇਸ ਤੋਂ ਇਲਾਵਾ ਤੁਹਾਡਾ ਸੋਸ਼ਲ ਇੰਸ਼ੋਰੈਂਸ ਵਿੱਚ ਯੋਗਦਾਨ ਵੀ ਹੋਣਾ ਚਾਹੀਦਾ ਹੈ।

ਇਟਲੀ – ਰਿਪੋਰਟ ਮੁਤਾਬਕ ਇਟਲੀ ਵਿੱਚ ਬੇਰੁਜ਼ਗਾਰ ਦਰ 12.9 ਫੀਸਦੀ ਹੈ। ਸਰਕਾਰ ਨੇ 2013 ਵਿੱਚ ਬੇਰੁਜ਼ਗਾਰ ਸੁਵਿਧਾਵਾਂ ਨੂੰ ਬਦਲ ਦਿੱਤਾ ਸੀ। ਹੁਣ ਬੇਰੁਜ਼ਗਾਰਾਂ ਨੂੰ ਕੁੱਝ ਸ਼ਰਤਾਂ ਦੇ ਨਾਲ ਇੱਥੇ 1,180 ਯੂਰੋ ਪ੍ਰਤੀ ਮਹੀਨਾ (ਕਰੀਬ 90 ਹਜ਼ਾਰ) ਰੁਪਏ ਮਿਲਦੇ ਹਨ। ਜਾਪਾਨ ਵਿੱਚ ਸਰੀਰਕ ਜਾਂ ਲਰਨਿੰਗ ਵਿਕਲਾਂਗਤਾ ਦੇ ਨਾਲ-ਨਾਲ ਮਾਨਸਿਕ ਸਿਹਤ ਠੀਕ ਨਾ ਹੋਣ ਦੀ ਹਾਲਤ ਵਿੱਚ ਸਰਕਾਰ ਮਦਦ ਕਰਦੀ ਹੈ। ਜਾਪਾਨ ਵਿੱਚ ਇਹ ਰਕਮ ਕਰੀਬ 153 ਪਾਊਂਡ ਪ੍ਰਤੀ ਮਹੀਨਾ (ਕਰੀਬ 15 ਹਜ਼ਾਰ ਰੁਪਏ) ਹਨ।

ਭਾਰਤ ਵਿੱਚ ਕਿੱਥੋਂ ਆਇਆ ਹੈ ਆਈਡੀਆ – ਕੁੱਝ ਅਜਿਹਾ ਹੀ ਯੂਨੀਵਰਸਲ ਬੇਸਿਕ ਇਨਕਮ ਸਕੀਮ ਮੋਦੀ ਸਰਕਾਰ ਲਾਗੂ ਕਰ ਸਕਦੀ ਹੈ। ਇਸ ਸਕੀਮ ਦਾ ਸੁਝਾਅ ਸਭ ਤੋਂ ਪਹਿਲਾਂ ਲੰਡਨ ਯੂਨੀਵਰਸਿਟੀ ਦੇ ਪ੍ਰੋਫੈਸਰ ਗਾਏ ਸਟੈਂਡਿੰਗ ਨੇ ਦਿੱਤਾ ਸੀ। ਇਨ੍ਹਾਂ ਦੀ ਅਗਵਾਈ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 8 ਪਿੰਡਾਂ ਵਿੱਚ ਪੰਜ ਸਾਲ ਲਈ ਪਾਇਲਟ ਪ੍ਰਾਜੈਕਟ ਚਲਾਇਆ ਗਿਆ। ਪ੍ਰਯੋਗ ਤਹਿਤ ਇਨ੍ਹਾਂ ਪਿੰਡਾਂ ਦੀ 6,000 ਦੀ ਆਬਾਦੀ ਨੂੰ ਫ਼ਾਇਦਾ ਪਹੁੰਚਾਇਆ ਗਿਆ। ਇਨ੍ਹਾਂ ਪਿੰਡਾਂ ਵਾਲਿਆਂ ਨੂੰ 50 ਰੁਪਏ ਖਾਤੇ ਵਿੱਚ ਹਰ ਮਹੀਨੇ ਪਾਏ ਗਏ। ਉੱਥੇ ਹੀ ਬੱਚਿਆਂ ਦੇ ਖਾਤਿਆਂ ਵਿੱਚ 150 ਰੁਪਏ ਜਮ੍ਹਾਂ ਕਰਵਾਏ ਗਏ। ਭਾਰਤ ਵਿੱਚ ਇਸ ਸਕੀਮ ਦੇ ਤਹਿਤ ਕਰੀਬ 10 ਕਰੋੜ ਲੋਕ ਸ਼ਾਮਿਲ ਹੋ ਸਕਦੇ ਹਨ। ਸਾਲ 2016-17 ਦੇ ਆਰਥਿਕ ਸਰਵੇਖਣ ਵਿੱਚ ਸਰਕਾਰ ਨੂੰ ਇਸ ਸਕੀਮ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਸੀ।

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!