Breaking News
Home / ਮਨੋਰੰਜਨ / ਨੇਹਾ ਕੱਕੜ ਦੇ ਬਚਪਨ ਦੀ ਕਹਾਣੀ ਸੁਣ ਕੰਬ ਜਾਵੇਗੀ ਰੂਹ, ਕੀਤਾ ਇੰਨਾ ਸੰਘਰਸ਼

ਨੇਹਾ ਕੱਕੜ ਦੇ ਬਚਪਨ ਦੀ ਕਹਾਣੀ ਸੁਣ ਕੰਬ ਜਾਵੇਗੀ ਰੂਹ, ਕੀਤਾ ਇੰਨਾ ਸੰਘਰਸ਼

ਟੀਵੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਸਿੰਗਰ ਨੇਹਾ ਕੱਕੜ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਹਾਲ ਹੀ ਵਿੱਚ ਨੇਹਾ ਕੱਕੜ ਦਾ ਉਨ੍ਹਾਂ ਦੇ ਕਥਿਤ ਬੁਆਏਫ੍ਰੈਂਡ ਅਦਾਕਾਰ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋਇਆ ਹੈ। ਇਸ ਬ੍ਰੇਕਅੱਪ ਤੋਂ ਬਾਅਦ ਹਰ ਕੋਈ ਨੇਹਾ ਕੱਕੜ ਦੇ ਬਾਰੇ ਵਿੱਚ ਜਾਨਣਾ ਚਾਹੁੰਦਾ ਹੈ।

ਸਾਰੇ ਜਾਨਣਾ ਚਾਹੁੰਦੇ ਹਨ ਕਿ ਆਖਿਰ ਕੌਣ ਹੈ ਨੇਹਾ ਕੱਕੜ ਤੇ ਕਿਸ ਤਰ੍ਹਾਂ ਦੀ ਲਾਈਫ ਜਿਉਂਦੀ ਹੈ ਨੇਹਾ ਕੱਕੜ, ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਮਸ਼ਹੂਰ ਸਿੰਗਰ ਨੇਹਾ ਕਦੇ ਕੁੱਝ ਹੀ ਰੁਪਇਆਂ ਦੇ ਲਈ ਤਰਸ ਜਾਂਦੀ ਸੀ,ਇੱਕ ਸਫਲ ਮੁਕਾਮ ਹਾਸਲਿ ਕਰ ਚੁੱਕੀ ਨੇਹਾ ਕੱਕੜ ਨੇ ਇੱਕ ਸਮੇਂ ਪਹਿਲਾਂ ਗਰੀਬੀ ਦਾ ਉਹ ਦੌਰ ਵੀ ਦੇਖਿਆ ਹੈ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ।ਨੇਹਾ ਦਾ ਪਰਿਵਾਰ ਪਹਿਲਾਂ ਇੰਨਾ ਅਮੀਰ ਨਹੀਂ ਸੀ, ਉਨ੍ਹਾਂ ਨੂੰ ਘਰ ਚਲਾਉਣ ਦੇ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ, ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਨੇਹਾ ਨੇ ਆਪਣੀ ਮੁੰਹਜੁਬਾਨੀ ਆਪਣੇ ਬਚਪਨ ਦੀ ਕਹਾਣੀ ਸੁਣਾਈ ਸੀ।

ਇਸ ਦੌਰਾਨ ਨੇਹਾ ਸ਼ੋਅ ਵਿੱਚ ਰੋ ਵੀ ਪਈ।ਦਰਅਸਲ ਨੇਹਾ ਦੇ ਪਿਤਾ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਸਕੂਲ ਦੇ ਬਾਹਰ ਸਮੋਸਾ ਵੇਚਿਆ ਕਰਦੇ ਸਨ,ਜਿਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ।ਨੇਹਾ ਨੇ ਜੀਟੀ ਦੇ ਪਾਪੂਲਰ ਸਿੰਗਿੰਗ ਰਿਐਲਿਟੀ ਸ਼ੋਅ ‘ ਸਾ ਰੇ ਗਾ ਮਾ ਪਾ ਲਿਟਿਲ ਚੈਂਪਸ-6’ ਵਿੱਚ ਜੱਜ ਦੀ ਭੂਮਿਕਾ ਨਿਭਾਈ ਸੀ , ਸ਼ੋਅ ਦੇ ਲਾਂਚਿੰਗ ਦੇ ਦੌਰਾਨ ਨੇਹਾ ਨੇ ਆਪਣੇ ਪਿਤਾ ਦੀ ਕਹਾਣੀ ਸੁਣਾਈ।

ਨੇਹਾ ਨੇ ਕਿਹਾ ਕਿ ‘ ਅੱਜ ਜਦੋਂ ਮੈਂ ਬੱਚਿਆਂ ਨੂੰ ਰਿਐਲਿਟੀ ਸ਼ੋਅ ਦਾ ਹਿੱਸਾ ਬਣੇ ਦੇਖਦੀ ਹਾਂ ਤਾਂ ਮੈਨੂੰ ਆਪਣਾ ਸੰਘਰਸ਼ ਯਾਦ ਆ ਜਾਂਦਾ ਹੈ। ਪਹਿਲਾਂ ਪਿਤਾ ਜੀ ਸਾਨੂੰ ਚੰਗਾ ਜੀਵਣ ਦੇਣ ਦੇ ਲਈ ਬਹੁਤ ਮਿਹਨਤ ਕਰਦੇ ਸਨ , ਮੈਂ ਅੱਜ ਵੀ ਉਨ੍ਹਾਂ ਦਿਨਾਂ ਨੂੰ ਭੁੱਲ ਨਹੀਂ ਸਕਦੀ ਜਦੋਂ ਮੇਰੇ ਪਿਤਾ ਸੋਨੂ ਦੀਦੀ ਦੇ ਸਕੂਲ ਦੇ ਬਾਹਰ ਸਮੋਸੇ ਵੇਚਿਆ ਕਰਦੇ ਸਨ, ਕਾਲਜ ਦੇ ਬੱਚੇ ਮੇਰੀ ਭੈਣ ਨੂੰ ਕਮੈਂਟ ਕਰਦੇ ਸਨ।

ਇਸ ਨਾਲ ਹੀ ਨੇਹਾ ਨੇ ਅੱਗੇ ਕਿਹਾ ਕਿ ਬਾਅਦ ਵਿੱਚ ਮੈਂ ਦਿੱਲੀ ਰਹਿਣ ਦੇ ਲਈ ਆਈ।ਸੋਨੂ ਦੀਦੀ ਅਤੇ ਮੇਰਾ ਭਰਾ ਜਾਗਰਣ ਵਿੱਚ ਭਜਨ ਗਾਇਆ ਕਰਦੇ ਸਨ।ਮੈਂ ਚਾਰ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।ਉਸ ਸਮੇਂ ਕੋਈ ਸੀਮਾ ਨਹੀਂ ਹੋਇਆ ਕਰਦੀ ਸੀ।ਜਿਸ ਕਾਰਨ ਸਵੇਰ ਤੱਕ ਗਾਉਣਾ ਪੈਂਦਾ ਸੀ।ਕੁੱਝ ਲੋਕ ਤਾਂ ਸਾਡੀ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਨਹੀਂ ਕਰਦੇ ਸਨ।ਮੇਰੀ ਲਾਈਫ ਵਿੱਚ ਯੂ ਟਰਨ ਉਦੋਂ ਆਇਆ ਜਦੋਂ ਸਿੰਗਿੰਗ ਰਿਐਲਿਟੀ ਸ਼ੋਅ ਵਿੱਚ ਭਾਗ ਲਿਆ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹਾ ਹਾ ਆਹ ਚੁੱਟਕਲੇ ਪੜ ਕੇ ਹੱਸ ਹੱਸ ਢਿੱਡ ਦੁਖਣ ਲੱਗ ਜਾਵੇਗਾ

ਪੱਪੂ ਨੇ ਏਇਰਟੇਲ ਦੇ ਆਫਿਸ ਵਿੱਚ ਫੋਨ ਕੀਤਾ . ਇੱਕ ਕੁੜੀ ਨੇ ਫ਼ੋਨ ਚੁੱਕਿਆ… ਪੱਪੂ …

error: Content is protected !!