Breaking News
Home / ਮਨੋਰੰਜਨ / ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ‘ਤੇ ਪਹਿਲੇ ਪਿਆਰ ਬਾਰੇ ਕੀਤਾ ਖੁਲਾਸਾ

ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ‘ਤੇ ਪਹਿਲੇ ਪਿਆਰ ਬਾਰੇ ਕੀਤਾ ਖੁਲਾਸਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਹਿਲਾਂ ਸਿੰਗਿੰਗ ਅਤੇ ਫਿਰ ਐਕਟਿੰਗ ਨਾਲ ਬਾਲੀਵੁਡ ਨੂੰ ਆਪਣੀ ਮੁੱਠੀ ਵਿੱਚ ਕਰਨ ਵਾਲੇ ਦਿਲਜੀਤ ਦੋਸਾਂਝ ਦਾ ਅੱਜ 35ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਸਿੰਗਰ ਹਨ। ਉੱਥੇ ਹੀ ਉਨ੍ਹਾਂ ਨੇ 2016 ਵਿੱਚ ਰਿਲੀਜ਼ ਹੋਈ ਫਿਲਮ ‘ਉੱਡਦਾ ਪੰਜਾਬ’ ਤੋਂ ਬਾਲੀਵੁਡ ਵਿੱਚ ਡੈਬਿਊ ਕੀਤਾ ਸੀ ਅਤੇ ਇੰਡਸਟਰੀ ‘ਚ ਛਾ ਗਏ ਸਨ। ਉਝ ਤਾਂ ਬਾਲੀਵੁਡ ਵਿੱਚ ਸਾਰੇ ਸਿਤਾਰੇ ਆਪਣੇ ਸਵੈਗ ਅਤੇ ਬਿੰਦਾਸ ਲੁਕ ਦੀ ਵਜ੍ਹਾ ਕਰਕੇ ਫਿਲਮਾਂ ਵਿੱਚ ਪਸੰਦ ਕੀਤੇ ਜਾਂਦੇ ਹਨ ਪਰ ਜੇਕਰ ਗੱਲ ਕੀਤੀ ਜਾਏ ਦਿਲਜੀਤ ਦੇ ਪੱਗ ਬੰਨਣ ਦੀ ਤਾਂ ਉਹਨਾਂ ਨੇ ਆਪਣੇ ਵੱਖਰੇ ਅੰਦਾਜ਼ ਕਰਕੇ ਹੀ ਇੰਡਸਟਰੀ ‘ਚ ਖਾਸ ਜਗ੍ਹਾ ਬਣਾਈ ਹੈ।

ਦਿਲਜੀਤ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਉਨ੍ਹਾਂ ਦੇ ਲਈ ਐਕਟਿੰਗ ਤੋਂ ਵੱਧ ਧਰਮ ਜ਼ਿਆਦਾ ਜਰੂਰੀ ਹੈ। ਉੱਥੇ ਹੀ ਮਿਊਜ਼ਿਕ ਤਾਂ ਉਨ੍ਹਾਂ ਦੇ ਰਗ – ਰਗ ਵਿੱਚ ਵਸਿਆ ਹੋਇਆ ਹੈ। ਦਰਅਸਲ ਦਿਲਜੀਤ ਨੇ ਦੱਸਿਆ ਸੀ ਕਿ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੂੰ ਲੋਕ ਕਹਿੰਦੇ ਸਨ ਉਹ ਕਦੇ ਇੱਕ ਫੇਮਸ ਅਦਾਕਾਰ ਨਹੀਂ ਬਣ ਸਕਦੇ। ਲੋਕਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਬਾਕੀ ਸਿਤਾਰਿਆਂ ਦੀ ਤਰ੍ਹਾਂ ਆਪਣੀ ਪੱਗ ਲਾਹੁਣੀ ਪਵੇਗੀ ਅਤੇ ਕੋਈ ਸਟਾਈਲਿਸ਼ ਹੇਅਰ ਸਟਾਇਲ ਕਰਨਾ ਪਵੇਗਾ। ਇੱਕ ਰਿਪੋਰਟ ਦੇ ਮੁਤਾਬਕ ਦਿਲਜੀਤ ਨੇ ਕਿਹਾ ਸੀ ਕਿ ਮੈਂ ਫਿਲਮਾਂ ਛੱਡਣ ਨੂੰ ਤਿਆਰ ਹਾਂ ਪਰ ਪੱਗ ਨਹੀਂ।

ਦਿਲਜੀਤ ਆਪਣੀ ਗੱਲ ਦੇ ਪੱਕੇ ਹਨ ਇਸ ਗੱਲ ਦਾ ਖੁਲਾਸਾ ਉਨ੍ਹਾਂ ਦੀਆਂ ਹਿੰਦੀ ਫਿਲਮਾਂ ਤੋਂ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੱਗ ਨਹੀਂ ਛੱਡ ਸਕਦੇ ਤਾਂ ਉਨ੍ਹਾਂ ਨੇ ਪੱਗ ਪਾ ਕੇ ਹੀ ਫਿਲਮਾਂ ‘ਚ ਅਦਾਕਾਰੀ ਕੀਤੀ। 2016 ਵਿੱਚ ਰਿਲੀਜ਼ ਹੋਈ ਫਿਲਮ ਉੱਡਦਾ ਪੰਜਾਬ ਤੋਂ ਉਨ੍ਹਾਂ ਨੇ ਹਿੰਦੀ ਫਿਲਮਾਂ ਵਿੱਚ ਕਦਮ ਰੱਖਿਆ ਅਤੇ ਇੱਕ ਵੱਖ ਪਹਿਚਾਣ ਬਣਾਈ। ਉਸ ਤੋਂ ਬਾਅਦ ਫਿਲੌਰੀ , ਸੂਰਮਾ ਅਤੇ ਵੈਲਕਮ ਟੂ ਨਿਊਯਾਰਕ ਵਰਗੀਆਂ ਫਿਲਮਾਂ ਕੀਤੀਆਂ।

ਫਿਲਮ ਉੱਡਦਾ ਪੰਜਾਬ ਵਿੱਚ ਦਿਲਜੀਤ ਨੇ ਗੀਤ ‘ਇੱਕ ਕੁੜੀ ਜਿਦਾ ਨਾਮ’ ਗਾਇਆ ਸੀ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਗੀਤ ਉੱਤੇ ਆਲੀਆ ਭੱਟ ਨੂੰ ਫਿਲਮਾਇਆ ਗਿਆ ਸੀ। ਫਿਲਮਾਂ ਦੇ ਨਾਲ – ਨਾਲ ਇਹਨਾਂ ਗਾਣਿਆਂ ਨੂੰ ਵੀ ਸਭ ਨੇ ਬਹੁਤ ਪਸੰਦ ਕੀਤਾ। ਦਿਲਜੀਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਕਰ ਚੁੱਕੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਆਪਣੇ ਪਹਿਲੇ ਪਿਆਰ ਬਾਰੇ ਖੁਲਾਸਾ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਹਿਲਾ ਪਿਆਰ ਸੰਗੀਤ ਹੈ।

About admin

Check Also

ਹਾ ਹਾ ਆਹ ਚੁੱਟਕਲੇ ਪੜ ਕੇ ਹੱਸ ਹੱਸ ਢਿੱਡ ਦੁਖਣ ਲੱਗ ਜਾਵੇਗਾ

ਪੱਪੂ ਨੇ ਏਇਰਟੇਲ ਦੇ ਆਫਿਸ ਵਿੱਚ ਫੋਨ ਕੀਤਾ . ਇੱਕ ਕੁੜੀ ਨੇ ਫ਼ੋਨ ਚੁੱਕਿਆ… ਪੱਪੂ …

error: Content is protected !!