Breaking News
Home / ਮਨੋਰੰਜਨ / ਪੁੱਤ ਅਤੇ ਪਤਨੀ ਤੋਂ ਆਖ਼ਿਰ ਕਿਉਂ ਦੂਰ ਰਹਿੰਦਾ ਹੈ ਅਦਾਕਾਰ ਦਲਜੀਤ ਦੋਸਾਂਝ,ਆਪਣਾ ਜਹਾਜ਼ ਖਰੀਦਣ ਦਾ ਦੇਖੋ ਅਸਲ ਸੱਚ

ਪੁੱਤ ਅਤੇ ਪਤਨੀ ਤੋਂ ਆਖ਼ਿਰ ਕਿਉਂ ਦੂਰ ਰਹਿੰਦਾ ਹੈ ਅਦਾਕਾਰ ਦਲਜੀਤ ਦੋਸਾਂਝ,ਆਪਣਾ ਜਹਾਜ਼ ਖਰੀਦਣ ਦਾ ਦੇਖੋ ਅਸਲ ਸੱਚ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਾਲੀਵੁੱਡ ਤੇ ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ 6 ਜਨਵਰੀ ਨੂੰ ਆਪਣਾ 35ਵਾਂ ਜਨਮ ਦਿਨ ਮਨਾਇਆ। ‘ਸੂਰਮਾ’, ‘ਉੜਤਾ ਪੰਜਾਬ’, ‘ਫਿਲੌਰੀ’ ਤੇ ‘ਵੈਲਕਮ ਟੂ ਨਿਊਯਾਰਕ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਦਿਲਜੀਤ ਨੂੰ ਪੰਜਾਬੀ ਸਿਨੇਮਾ ਦਾ ‘ਸ਼ਾਹਰੁਖ਼ ਖ਼ਾਨ’ ਵੀ ਕਿਹਾ ਜਾਂਦਾ ਹੈ। ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲਾ ਦਿਲਜੀਤ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ ਹੀ ਗੱਲ ਕਰਦਾ ਹੈ।

ਇਸ ਗੱਲ਼ ਦੀ ਵੀ ਖੂਬ ਚਰਚਾ ਹੈ ਕਿ ਉਹ ਵਿਆਹਿਆ ਹੋਇਆ ਹੈ।ਕਈ ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਦਾ ਵਿਆਹ ਹੋ ਚੁੱਕਿਆ ਹੈ। ਉਸ ਦੀ ਪਤਨੀ ਦਾ ਨਾਂ ਸਨਦੀਪ ਕੌਰ ਹੈ ਜੋ ਆਪਣੇ ਮੁੰਡੇ ਨਾਲ ਅਮਰੀਕਾ ਵਿੱਚ ਰਹਿੰਦੀ ਹੈ। ਦਿਲਜੀਤ ਉਨ੍ਹਾਂ ਅਦਾਕਾਰਾਂ ਵਿੱਚੋਂ ਹੈ, ਜਿਨ੍ਹਾਂ ਕੋਲ ਆਪਣਾ ਜਹਾਜ਼ ਵੀ ਹੈ।

ਉਸ ਨੇ ਟਵਿੱਟਰ ’ਤੇ ਆਪਣੇ ਪ੍ਰਾਈਵੇਟ ਜਹਾਜ਼ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਉਸ ਦੀਆਂ ਆਪਣੀਆਂ ਦੋ ਕਲੋਦਿੰਗ ਲਾਈਨਜ਼ ਵੀ ਹਨ।

ਇਸ ਤੋਂ ਪਹਿਲਾਂ ਦਿਲਜੀਤ ਕਾਫ਼ੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਦਿਲਜੀਤ ਦੇ ਪਿਤਾ ਪੰਜਾਬ ਰੋਡਵੇਜ਼ ਦੇ ਸੇਵਾ ਮੁਕਤ ਮੁਲਾਜ਼ਮ ਹਨ। ਮਾਂ ਹਾਊਸ ਵਾਈਫ ਹੈ।ਹਾਲ ਹੀ ਵਿੱਚ ਦਿਲਜੀਤ ਆਪਣੇ ਦੋਸਤ ਬਾਦਸ਼ਾਹ ਨਾਲ ‘ਕਾਫ਼ੀ ਵਿਦ ਕਰਨ’ ਵਿੱਚ ਪੁੱਜਾ ਸੀ। ਇਸ ਦੌਰਾਨ ਉਸ ਨੇ ਆਪਣੀ ਸੈਕਸ ਲਾਈਫ ਬਾਰੇ ਵੀ ਖ਼ੁਲਾਸਾ ਕੀਤਾ ਸੀ।

ਫਿਲਮ ‘ਜੱਟ ਐਂਡ ਜੂਲੀਅਟ’ ਦੀ ਪ੍ਰੋਮੋਸ਼ਨ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਇਹ ਅਫ਼ਵਾਹ ਹੈ। ਮੇਰੇ ਕੋਲ ਬਹੁਤ ਪੈਸਾ ਨਹੀਂ ਜਿਸ ਕਰਕੇ ਮੈਂ ਖ਼ਬਰਾਂ ਵਿੱਚ ਰਹਾਂ। ਉਸ ਨੇ ਮੰਨਿਆ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦਾ। ਦਿਲਜੀਤ ਨੇ ਕਿਹਾ ਕਿ ਲੋਕ ਭਾਵੇਂ ਉਸ ਬਾਰੇ ਕਿੰਨਾ ਵੀ ਬੁਰਾ-ਭਲਾ ਕਹਿਣ, ਪਰ ਉਹ ਆਪਣੇ ਪਰਿਵਾਰ ਵਾਲਿਆਂ ਬਾਰੇ ਕੁਝ ਵੀ ਗ਼ਲਤ ਨਹੀਂ ਸੁਣ ਸਕਦਾ।

About admin

Check Also

ਹਾ ਹਾ ਆਹ ਚੁੱਟਕਲੇ ਪੜ ਕੇ ਹੱਸ ਹੱਸ ਢਿੱਡ ਦੁਖਣ ਲੱਗ ਜਾਵੇਗਾ

ਪੱਪੂ ਨੇ ਏਇਰਟੇਲ ਦੇ ਆਫਿਸ ਵਿੱਚ ਫੋਨ ਕੀਤਾ . ਇੱਕ ਕੁੜੀ ਨੇ ਫ਼ੋਨ ਚੁੱਕਿਆ… ਪੱਪੂ …

error: Content is protected !!