Breaking News
Home / ਤਾਜਾ ਜਾਣਕਾਰੀ / ਖ਼ੁਸ਼ਖ਼ਬਰੀ! ਕਿਸਾਨਾਂ ਨੂੰ ਏਨੇ ਹਜਾਰ ਰੁਪਏ ਪੈਨਸ਼ਨ ਦੇਣ ਦੀ ਤਿਆਰੀ ਲਗਣ ਗੀਆਂ ਮੌਜਾਂ ਹੀ ਮੌਜਾਂ ..

ਖ਼ੁਸ਼ਖ਼ਬਰੀ! ਕਿਸਾਨਾਂ ਨੂੰ ਏਨੇ ਹਜਾਰ ਰੁਪਏ ਪੈਨਸ਼ਨ ਦੇਣ ਦੀ ਤਿਆਰੀ ਲਗਣ ਗੀਆਂ ਮੌਜਾਂ ਹੀ ਮੌਜਾਂ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਦੇਸ਼ ਵਿੱਚ ਇਸ ਵੇਲੇ ਸਿਆਸਤ ਦਾ ਕੇਂਦਰ ਬਿੰਦੂ ਕਿਸਾਨ ਬਣੇ ਹੋਏ ਹਨ। ਕਿਤੇ ਕਰਜ਼ ਮਾਫੀ ਦੀ ਤੇ ਕਿਤੇ ਫਸਲ ਬੀਮੇ ਦੀ ਗੱਲ਼ ਹੋ ਰਹੀ ਹੈ। ਅਜਿਹੇ ਵਿੱਚ ਹਰਿਆਣਾ ਸਰਕਾਰ ਕਿਸਾਨਾਂ ਨੂੰ ਪੈਨਸ਼ਨ ਦੇਣ ਬਾਰੇ ਸੋਚ ਰਹੀ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕਿਸਾਨ ਪੈਨਸ਼ਨ ਡ੍ਰਾਫਟ ਕਮੇਟੀ ਦੀ ਦੂਜੀ ਬੈਠਕ ਹੋਈ।

ਇਸ ਤਹਿਤ ਕਿਸਾਨਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਮਾਲੀ ਸਹਾਇਤਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਕਿਸਾਨਾਂ ਨੂੰ ਪੰਜ ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇਣ ਬਾਰੇ ਸੋਚ ਰਹੀ ਹੈ।

ਕਿਸਾਨ ਪੈਨਸ਼ਨ ਡ੍ਰਾਫਟ ਕਮੇਟੀ ਜਲਦੀ ਹੀ ਸਰਬਸੰਮਤੀ ਨਾਲ ਕਿਸਾਨਾਂ ਦੀ ਭਲਾਈ ਲਈ ਫੈਸਲਾ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਰਿਪੋਰਟ ਸੌਂਪੇਗੀ।

ਸਾਰੇ ਡੀਸੀ ਨੂੰ 10 ਦਿਨਾਂ ਅੰਦਰ ਉਨ੍ਹਾਂ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਦਾ ਮੌਜੂਦਾ ਡੇਟਾ ਤੇ ਬਚੀ ਜਾਇਦਾਦ ਬਾਰੇ ਵੇਰਵੇ ਦੇਣ ਲਈ ਨਿਰਦੇਸ਼ ਦਿੱਤੇ ਜਾਣਗੇ। ਇਸ ਦੇ ਬਾਅਦ ਕਮੇਟੀ ਪ੍ਰਾਪਤ ਅੰਕੜਿਆਂ ’ਤੇ ਅਗਲੀ ਕਾਰਵਾਈ ਕਰੇਗੀ।

ਉੱਧਰ ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਕਿਸਾਨ ਵਿਰੋਧੀ ਨੀਤੀਆਂ ਕਰਕੇ ਕਰਜ਼ਾ ਵਧ ਰਿਹਾ ਹੈ। ਕਿਸਾਨਾਂ ਨੇ 60 ਸਾਲ ਦੀ ਉਮਰ ਵਿੱਚ ਰਿਟਾਇਰਮੈਂਚ ਦੇ ਨਾਂ ’ਤੇ ਪੰਜ ਲੱਖ ਰੁਪਏ ਤੇ ਹਰ ਮਹੀਨੇ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਸਾਨ ਪੈਨਸ਼ਨ ਡ੍ਰਾਫਟ ਕਮੇਟੀ ਵਿੱਚ ਕਿਸਾਨਾਂ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਦੇ ਹਿੱਤ ਵਿੱਚ ਹੋਰ ਬਿਹਤਰ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ।

About admin

Check Also

ਹੁਣ ਲੜਕੇ ਦੇ ਡੋਪ ਟੈਸਟ ਕੀਤੇ ਬਿਨਾ ਨਹੀਂ ਹੋ ਸਕੇਗਾ ਵਿਆਹ ਅਤੇ

ਹੁਣ ਵਿਆਹ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਜਾਏਗਾ। ਇਸ ਦੀ ਤਿਆਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ …

Leave a Reply

Your email address will not be published. Required fields are marked *

error: Content is protected !!