Breaking News
Home / ਤਾਜਾ ਜਾਣਕਾਰੀ / ਕੈਨੇਡਾ ਤੋ ਆਇਆ ਲਾੜਾ ਪੁਲਿਸ ਨੇ ਦਿੱਲੀ ਏਅਰਪੋਰਟ ‘ਤੇ ਦਬੋਚਿਆ

ਕੈਨੇਡਾ ਤੋ ਆਇਆ ਲਾੜਾ ਪੁਲਿਸ ਨੇ ਦਿੱਲੀ ਏਅਰਪੋਰਟ ‘ਤੇ ਦਬੋਚਿਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਧੋਖਾਧੜੀ ਚਾਹੇ ਕਿਸੇ ਵੀ ਦੇਸ਼ ਵਿੱਚ ਕੀਤੀ ਗਈ ਹੋਵੇ,ਉਸਦੀ ਸਜ਼ਾ ਮਿਲਦੀ ਜ਼ਰੂਰ ਹੈ। ਅਜਿਹਾ ਹੀ ਇੱਕ ਮਾਮਲਾ ਜਗਰਾਉਂ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦਿੱਲੀ ਤੋਂ ਕੈਨੇਡੀਅਨ ਲਾੜੇ ਅਮਨਦੀਪ ਸਿੰਘ ਵਾਸੀ ਮਹਿਲ ਕਲਾਂ ਨੂੰ ਅੱਜ ਐਨ.ਆਰ.ਆਈ.ਥਾਣਾ ਜਗਰਾਉਂ ਦੀ ਪੁਲਿਸ ਦਿੱਲੀ ਤੋਂ ਲੈ ਕੇ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਖਿਲਾਫ ਉਸ ਦੀ ਐਨ.ਆਰ.ਆਈ. ਪਤਨੀ ਪਰਮਿੰਦਰ ਕੌਰ ਨੇ 2015 ‘ਚ ਐਨ.ਆਰ.ਆਈ.ਥਾਣੇ ਵਿੱਚ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਕੁਝ ਮਹੀਨੇ ਪਹਿਲਾਂ ਹੀ ਇਸ ਮੁੱਕਦਮੇ ‘ਚ ਦਾਜ-ਦਹੇਜ ਦੀ ਧਾਰਾ ਦਾ ਵੀ ਵਾਧਾ ਕੀਤਾ ਜਾ ਚੁੱਕਾ ਹੈ।

ਪੁਲਿਸ ਅਨੁਸਾਰ ਅਮਨਦੀਪ ਬਾਰੇ ਦਿੱਲੀ ਏਅਰਪੋਰਟ ਤੋਂ ਐਲ.ਓ.ਸੀ ਜਾਰੀ ਕਰਵਾਈ ਹੋਈ ਸੀ ਤੇ ਜਦੋਂ ਉਕਤ ਲਾੜਾ ਦਿੱਲੀ ਏਅਰਪੋਰਟ ‘ਤੇ ਉਤਰਿਆ ਤਾਂ ਉਥੋਂ ਦੀ ਪੁਲਿਸ ਨੇ ਉਸਨੂੰ ਰੋਕ ਕੇ ਇਸ ਬਾਰੇ ਐਨ.ਆਰ.ਆਈ.ਥਾਣਾ ਜਗਰਾਉਂ ਦੀ ਪੁਲਿਸ ਨੂੰ ਸੁਚਿਤ ਕਰ ਦਿੱਤਾ।

ਜਾਣਕਾਰੀ ਮੁਤਾਬਿਕ ਪੀੜ੍ਹਤ ਮਹਿਲਾ ਵੱਲੋਂ ਇਸ ਤੋਂ ਪਹਿਲਾਂ ਪਿੰਡ ਰਾਜੋਆਣਾ ਦੇ ਜਦਵੀਰ ਸਿੰਘ ਨੂੰ ਵਿਦੇਸ਼ ਜਾਣ ਦਾ ਲਾਰਾ ਲਾਇਆ ਗਿਆ ਸੀ ਤੇ ਜਸਵੀਰ ਸਿੰਘ ਵੱਲੋਂ ਐਨ.ਆਰ.ਆਈ.ਥਾਣੇ ‘ਚ ਪਰਮਿੰਦਰ ਕੌਰਦੇ ਪਿਤਾ ਅਵਤਾਰ ਸਿੰਘ ਤੇ ਉਸਦੀ ਮਾਤਾ ਪਰਮਜੀਤ ਕੌਰ ਖਿਲਾਫ 20 ਲੱਖ ਰੁਪਏ ਦੀ ਧੋਖਾਧੜੀ ਦਾ ਮੁਕੱਦਮਾ ਦਰਜ ਹੈ।

ਦਿੱਲੀ ਏਅਰਪੋਰਟ ਤੋਂ ਕਾਬੂ ਕੀਤੇ ਕੈਨੇਡੀਅਨ ਲਾੜੇ ਅਮਨਦੀਪ ਸਿੰਘ ਦੇ ਪਰਿਵਾਰ ਪਾਸੋਂ ਵੀ ਪੀੜਤ ਪਰਮਿੰਦਰ ਕੌਰ ਵੱਲੋਂ ਤਿੰਨ ਏਕੜ ਜ਼ਮੀਨ ਆਪਣੇ ਨਾਮ ਲਗਵਾ ਕੇ ਵਿਆਹ ਕਰਵਾਉਣ ਦੇ ਤੱਥ ਪੁਲਿਸ ਕੋਲ ਮੌਜੂਦ ਹਨ।ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

About admin

Check Also

ਹੁਣ ਲੜਕੇ ਦੇ ਡੋਪ ਟੈਸਟ ਕੀਤੇ ਬਿਨਾ ਨਹੀਂ ਹੋ ਸਕੇਗਾ ਵਿਆਹ ਅਤੇ

ਹੁਣ ਵਿਆਹ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਜਾਏਗਾ। ਇਸ ਦੀ ਤਿਆਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ …

Leave a Reply

Your email address will not be published. Required fields are marked *

error: Content is protected !!