Breaking News
Home / ਵਾਇਰਲ / 159 ਘੰਟੇ ਲਗਾਤਾਰ .. ਹੱਦ ਆ ਇਸ ਕੁੜੀ ਵਾਲੀ ਤਾਂ ..!!

159 ਘੰਟੇ ਲਗਾਤਾਰ .. ਹੱਦ ਆ ਇਸ ਕੁੜੀ ਵਾਲੀ ਤਾਂ ..!!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੀਂ ਦਿੱਲੀ: ਜਾਪਾਨ ‘ਚ 159 ਘੰਟੇ ਓਵਰਟਾਈਮ ਕਰਨ ਕਰਕੇ ਨੌਜਵਾਨ ਬੀਬੀ ਪੱਤਰਕਾਰ ਦੀ ਮੌਤ ਹੋ ਗਈ ਹੈ। ਮਰਨ ਵਾਲੀ ਪੱਤਰਕਾਰ ਦਾ ਨਾਂ ਮਿਵਾ ਸਾਦੋ ਸੀ ਤੇ ਉਹ ਇੱਕ ਪਾਲੀਟੀਕਲ ਰਿਪੋਰਟਰ ਸੀ। ਮਿਵਾ ਜਾਪਾਨ ਦੇ ਨੈਸ਼ਨਲ ਬ੍ਰਾਡਕਾਸਟਰ ਐਨਐਚਏ ਨਾਲ ਕੰਮ ਕਰਦੀ ਸੀ।

ਮਿਵਾ ਸਾਦੋ ਦੀ ਮੌਤ ਸਾਲ 2013 ‘ਚ ਹਾਰਟਅਟੈਕ ਨਾਲ ਹੋਈ ਸੀ ਪਰ ਉਸ ਦੇ ਦਫਤਰ ਨੇ ਇਸੇ ਹਫਤੇ ਇਸ ਕੇਸ ਨੂੰ ਲੋਕਾਂ ਸਾਹਮਣੇ ਰੱਖਿਆ ਹੈ। ਜਾਪਾਨ ਨੈਸ਼ਨਲ ਹੈਲਥ ਸਰਵਿਸ ਵੱਲੋਂ ਕੀਤੀ ਜਾਂਚ ਵਿੱਚ ਮੌਤ ਦਾ ਕਾਰਨ ਓਵਰਟਾਈਮ ਦੱਸਿਆ ਗਿਆ।ਲਗਾਤਾਰ 159 ਘੰਟੇ ਕੰਮ ਕਰਨ ਨਾਲ ਮਹਿਲਾ ਪੱਤਰਕਾਰ ਦੀ ਮੌਤ

‘ਜਾਪਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਸਾਲ ਦੀ ਮਿਵਾ ਦੀ ਮੌਤ ਕਾਰੋਸ਼ੀ ਮਤਲਬ ਵੱਧ ਕੰਮ ਕਰਨ ਕਾਰਨ ਹੋਈ। ਮਿਵਾ ਨੇ 30 ਦਿਨ ‘ਚ ਸਿਰਫ ਦੋ ਦਿਨ ਛੁੱਟੀ ਕੀਤੀ ਸੀ। ਕਾਰੋਸ਼ੀ ਓਵਰਟਾਈਮ ਲਈ ਇੱਕ ਜਾਪਾਨੀ ਸ਼ਬਦ ਹੈ। ਬ੍ਰਿਟਿਸ਼ ਡੇਲੀ ‘ਦੀ ਇੰਡੀਪੈਂਡੇਂਟ’ ਦੀ ਰਿਪੋਰਟ ਮੁਤਾਬਕ ਜਾਪਾਨ ਦੇ ਨੈਸ਼ਨਲ ਬ੍ਰਾਡਕਾਸਟਰ ਐਨਐਚਏ ਲਈ ਟੋਕਿਓ ਮੈਟ੍ਰੋਪੋਲੀਟਨ ਗਵਰਨਮੈਂਟ ਨੂੰ ਕਵਰ ਕਰਨ ਵਾਲੀ ਪੱਤਰਕਾਰ ਮੀਵਾ ਦੀ ਲੋਕਲ ਇਲੈਕਸ਼ਨ ਦੀ ਰਿਪੋਰਟਿੰਗ ਦੇ ਤਿੰਨ ਦਿਨ ਮਗਰੋਂ ਮੌਤ ਹੋ ਗਈ ਸੀ।

ਬ੍ਰਾਡਕਾਸਟਰ ਦੇ ਸੀਨੀਅਰ ਅਧਿਕਾਰੀ ਮਾਸਾਹਿਕੋ ਯਾਮੌਚੀ ਨੇ ਦੱਸਿਆ ਕਿ ਮਿਵਾ ਦੀ ਮੌਤ ਉਨ੍ਹਾਂ ਦੀ ਆਗ੍ਰੇਨਾਈਜ਼ੇਸ਼ਨ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਵਾਲੀ ਹੈ। ਇਸ ਤੋਂ ਬਾਅਦ ਲੇਬਰ ਸਿਸਟਮ ਬਾਰੇ ਪੱਤਿਆ ਚੱਲਿਆ ਹੈ। ਗੱਲ ਸਾਹਮਣੇ ਆਈ ਹੈ ਕਿ ਕਿਵੇਂ ਇਲੈਕਸ਼ਨ ਦੀ ਕਵਰੇਜ ਹੁੰਦੀ ਹੈ। ਅਸੀਂ ਇਸ ਦਾ ਹੱਲ ਲੱਭ ਰਹੇ ਹਾਂ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!