Breaking News
Home / ਤਾਜਾ ਜਾਣਕਾਰੀ / ਹੁਣੇ ਦੁਪਹਿਰੇ ਆਈ ਮੌਸਮ ਦੀ ਤਾਜਾ ਜਾਣਕਾਰੀ ਹੋ ਜਾਵੋ ਕੈਂਮ ਕੱਲ੍ਹ ਨੂੰ…..

ਹੁਣੇ ਦੁਪਹਿਰੇ ਆਈ ਮੌਸਮ ਦੀ ਤਾਜਾ ਜਾਣਕਾਰੀ ਹੋ ਜਾਵੋ ਕੈਂਮ ਕੱਲ੍ਹ ਨੂੰ…..

ਅਗਲੇ 24 ਘੰਟਿਆਂ ਦੌਰਾਨ ਸੂਬੇ ਚ ਹਲਕੀ-ਫੁਲਕੀ ਬਾਰਿਸ਼ ਹੋ ਸਕਦੀ ਹੈ, ਇਕ ਪੱਛਮੀ ਸਿਸਟਮ ਬੀਤੀਆ ਦੋ ਰਾਤਾਂ ਪੰਜਾਬ ਵਿਚ ਬੱਦਲਵਾਹੀ ਤੇ ਕਿਤੇ ਕਿਤੇ ਕਿਣਮਿਣ ਦਾ ਕਾਰਨ ਬਣਿਆ ਬੀਤੀ ਕੱਲ੍ਹ ਦਿਨ ਮੁੱਖ ਤੌਰ ਤੇ ਸਾਫ਼ ਰਿਹਾ।

ਪਰ ਹੁਣ ਸਿਸਟਮ ਦੁਬਾਰਾ ਐਕਟਿਵ ਹੋਣ ਨਾਲ ਬਾਰਡਰ ਦੇ ਜਿਲ੍ਹਿਆ ਚ ਬੱਦਲਵਾਹੀ ਬਣਨੀ ਸੁਰੂ ਜਾਵੇਗੀ ਤੇ ਕਿਤੇ ਕਿਤੇ ਹਲਕੀ ਫੁਹਾਰ ਜਾ ਕਿਣ-ਮਿਣ ਵੀ ਪਵੇਗੀ। ਪਰ ਕਾਰਵਾਈ ਦਾ ਮੁੱਖ ਸਮਾਂ ਅੱਜ ਸ਼ਾਮ ਤੇ ਕੱਲ੍ਹ ਲੋਹੜੀ ਦੀ ਸਵੇਰ ਦੌਰਾਨ ਰਹੇਗਾ।

ਗਰਜ-ਚਮਕ ਨਾਲ ਕਿਤੇ ਕਿਤੇ ਇਕ ਦੋ-ਦਰਮਿਆਨੀ ਫੁਹਾਰ (ਸਰਹੱਦੀ ਤੇ ਗੰਗਾਨਗਰ-ਹਨੂੰਮਾਨਗੜ-ਸਿਰਸਾ ਨਾਲ ਲੱਗਦੇ ਖੇਤਰਾਂ ਚ ) ਦੀ ਉਮੀਦ ਰਹੇਗੀ। ਮੌਜੂਦਾ ਹਫ਼ਤੇ ਵਿਚ ਪਾਰਾ ਔਸਤ ਨਾਲੋ ਵੱਧ ਦਰਜ ਕੀਤਾ ਗਿਆ ਤੇ ਠੰਡ ਘੱਟ ਰਹੀ ।

ਇਸ ਸਿਸਟਮ ਦੇ ਗੁਜਰਣ ਬਾਅਦ ਠੰਢੀਆਂ ਪੱਛਮੀਂ ਹਵਾਵਾਂ ਫਿਰ ਵਾਪਸੀ ਕਰਨਗੀਆਂ ਤੇ ਸਿਰਫ਼ ਇਕ-ਦੋ ਸਵੇਰ ਲਈ ਪਾਰਾ 0° ਤੋ 2 ਤੱਕ ਡਿੱਗੇਗਾ ਕੁਝ ਖੇਤਰਾਂ ਚ ਕੋਰਾ ਪਾਵੇਗਾ ਤੇ ਇਕ ਕਮਜ਼ੋਰ ਸਿਸਟਮ ਆਉਣ ਤੇ ਪਾਰੇ ਚ ਹਲਕਾ ਵਾਧਾ ਫਿਰ ਹੋ ਜਾਵੇਗਾ । ਜਨਵਰੀ ਦਾ ਇਹ ਪਹਿਲਾਂ ਅੱਧ ਧੁੰਦ ਵਾਲੇ ਦਿਨਾਂ ਤੋ ਸੱਖਣਾ ਹੀ ਬੀਤ ਜਾਵੇਗਾ।

[ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ]

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!