Breaking News
Home / ਤਾਜਾ ਜਾਣਕਾਰੀ / ਦੋ ਮਿੰਟ ਲੇਟ ਹੋਣ ਕਾਰਨ ਬਚੀ ਜਾਨ, ਫੇਸਬੁੱਕ ’ਤੇ ਲਿਖਿਆ ਕਿ ਅੱਜ ਉਨ੍ਹਾਂ ਦਾ ਭਾਗਾਂਵਾਲਾ ਦਿਨ ਸੀ…!

ਦੋ ਮਿੰਟ ਲੇਟ ਹੋਣ ਕਾਰਨ ਬਚੀ ਜਾਨ, ਫੇਸਬੁੱਕ ’ਤੇ ਲਿਖਿਆ ਕਿ ਅੱਜ ਉਨ੍ਹਾਂ ਦਾ ਭਾਗਾਂਵਾਲਾ ਦਿਨ ਸੀ…!

ਆਮਤੌਰ ‘ਤੇ ਲੇਟ ਹੋਣ ਵਾਲੇ ਵਿਅਕਤੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕਦੇ-ਕਦੇ ਲੇਟ ਹੋਣ ਨਾਲ ਜਾਨ ਵੀ ਬਚ ਸਕਦੀ ਹੈ। ਗ੍ਰੀਸ ਦੇ ਰਹਿਣ ਵਾਲੇ ਐਂਟੋਨਿਸ ਮਾਵਰੋਪੋਲੋਸ ਵੀ ਅਜਿਹੇ ਹੀ ਇਕ ਖੁਸ਼ਕਿਸਮਤ ਇਨਸਾਨ ਹਨ, ਗ੍ਰੀਸ ਦੇ ਰਹਿਣ ਵਾਲੇ ਐਂਟੋਨਿਸ ਮਾਵਰੋਪੋਊਲੋਸ ਖ਼ੁਸ਼ਕਿਸਮਤ ਰਹੇ, ਕਿਉਂਕਿ ਸਿਰਫ ਦੋ ਮਿੰਟਾਂ ਦੀ ਦੇਰੀ ਹੋਣ ਕਰਕੇ ਉਹ ਉਸ ਉਡਾਣ ਵਿੱਚ ਬੈਠ ਹੀ ਨਹੀਂ ਸਕੇ।

ਉਨ੍ਹਾਂ ਨੂੰ ਡਿਪਾਰਚਰ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ।ਜਦੋਂ ਉਨ੍ਹਾਂ ਨੂੰ ਉਸ ਜਹਾਜ਼ ਦੇ ਕ੍ਰੈਸ਼ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਫੇਸਬੁੱਕ ’ਤੇ ਲਿਖਿਆ ਕਿ ਅੱਜ ਉਨ੍ਹਾਂ ਦਾ ਭਾਗਾਂਵਾਲਾ ਦਿਨ ਸੀ। ਐਂਟੋਨਿਸ ਇੱਕ ਗੈਰ ਸਰਕਾਰੀ ਸੰਸਥਾ ਇੰਟਰਨੈਸ਼ਨਲ ਸਾਲਿਡ ਵੇਸਟ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਹਨ। ਉਨ੍ਹਾਂ ਨੂੰ ਨੈਰੋਬੀ ਵਿੱਚ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਜਾਣਾ ਸੀ।

ਇਸ ਲਈ ਉਨ੍ਹਾਂ ਐਤਵਾਰ ਦੀ ਈਟੀ 302 ਉਡਾਣ ਬੁੱਕ ਕੀਤੀ ਸੀ। ਹਾਲਾਂਕਿ ਹਵਾਈ ਅੱਡੇ ਪੁੱਜਣ ਬਾਅਦ ਡਿਪਾਰਚਰ ਗੇਟ ’ਤੇ ਪਹੁੰਚਦਿਆਂ ਉਹ ਸਿਰਫ ਦੋ ਮਿੰਟ ਲੇਟ ਹੋ ਗਏ ਸੀ। ਇਸ ਕਰਕੇ ਉਨ੍ਹਾਂ ਦੀ ਉਡਾਣ ਛੁੱਟ ਗਈ ਸੀ। ਇਸ ਪਿੱਛੋਂ ਉਨ੍ਹਾਂ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਉਹ ਪਹਿਲਾਂ ਕਾਫੀ ਗੁੱਸੇ ਵਿੱਚ ਸੀ ਕਿਉਂਕਿ

ਡਿਪਾਰਚਰ ਗੇਟ ਤਕ ਪਹੁੰਚਣ ਵਿੱਚ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਪੋਸਟ ਦੇ ਨਾਲ ਉਨ੍ਹਾਂ ਉਸ ਉਡਾਣ ਦੀ ਟਿਕਟ ਨਾਲ ਲਿਖਿਆ, ‘ਅੱਜ ਮੇਰੀ ਭਾਗਸ਼ਾਲੀ ਦਿਨ ਸੀ।’ ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਜਰੂਰ ਕਰੋ ਤਾਂ ਜੋ ਮਿਲ ਸਕੇ. ਹਰ ਜਾਣਕਾਰੀ ਸਭ ਤੋਂ ਪਹਿਲਾਂ…

About admin

Check Also

ਸੁਖਬੀਰ ਦੀ ਧੀ ਨੂੰ ਵੋਟ ਪਾਉਣੀ ਪਈ ਮਹਿੰਗੀ ਖਿਣੰਦੇ ਜਦੋਂ ਉਸਨੇ ਵੋਟ ਪਾਈ ਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …

Leave a Reply

Your email address will not be published. Required fields are marked *

error: Content is protected !!