Breaking News
Home / ਵਾਇਰਲ / ਇਨਸਾਨਾਂ ਨੇ ਬਚਾਈ ਹਾਥੀ ਦੇ ਬੱਚੇ ਦੀ ਜਾਨ, ਫਿਰ ਜੋ ਹਥਣੀ ਨੇ ਕੀਤਾ, ਸਾਰੇ ਦੇਖ ਰਹਿ ਗਏ ਹੈਰਾਨ

ਇਨਸਾਨਾਂ ਨੇ ਬਚਾਈ ਹਾਥੀ ਦੇ ਬੱਚੇ ਦੀ ਜਾਨ, ਫਿਰ ਜੋ ਹਥਣੀ ਨੇ ਕੀਤਾ, ਸਾਰੇ ਦੇਖ ਰਹਿ ਗਏ ਹੈਰਾਨ

ਜਦੋਂ ਇਸ ਜਗ੍ਹਾ ਤੋਂ ਇੱਕ ਵੱਡਾ ਹਾਥੀਆਂ ਦਾ ਝੁੰਡ ਲੰਘਿਆ ਤਾਂ ਉਸ ਵਿੱਚੋਂ ਹਾਥੀ ਦਾ ਬੱਚਾ ਇਸ ਵੱਡੇ ਖੱਡੇ ਵਿੱਚ ਗਿਰ ਗਿਆ ਅਤੇ ਉਹ ਬਾਹਰ ਨਾ ਨਿਕਲਣ ਕਰਕੇ ਗੱਡੇ ਵਿੱਚ ਹੀ ਫਸ ਗਿਆ। ਜਦੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਨਜ਼ਦੀਕ ਦੇ ਪਿੰਡ ਵਾਲਿਆਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਹਾਥੀ ਨੂੰ ਬਾਹਰ ਕੱਢਣ ਲਈ ਆਪਣਾ ਅਭਿਆਨ ਚਲਾ ਦਿੱਤਾ। ਬੀਤੇ ਮੰਗਲਵਾਰ ਮਸ਼ੀਨ ਮੰਗਵਾ ਕੇ ਗੱਡੇ ਨੂੰ ਚੌੜਾ ਕੀਤਾ ਗਿਆ।

ਇਨਸਾਨਾਂ ਦੁਆਰਾ ਹਾਥੀ ਦੇ ਬੱਚੇ ਨੂੰ ਬਚਾਉਣ ਦੀ ਇਹ ਸਾਰੀ ਘਟਨਾ ਨੂੰ ਨਦੀ ਦੇ ਕਿਨਾਰੇ ਤੇ ਖੜ੍ਹੀ ਹਾਥੀ ਦੀ ਮਾਂ ਅਤੇ ਉਸ ਦੇ ਨਾਲ ਦੇ ਹੋਰ ਹਾਥੀ ਸਭ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ। ਪੰਜ ਘੰਟੇ ਦੇ ਲੰਬੇ ਮੁਸ਼ੱਕਤ ਅਤੇ ਮਿਹਨਤ ਤੋਂ ਬਾਅਦ ਹਾਥੀ ਦੇ ਬੱਚੇ ਨੂੰ ਖੱਡੇ ਵਿੱਚੋਂ ਕੱਢ ਲਿਆ ਗਿਆ। ਬਾਅਦ ਵਿੱਚ ਇਸ ਖੱਡੇ ਨੂੰ ਭਰਕੇ ਰਸਤਾ ਬਣਾ ਦਿੱਤਾ ਗਿਆ।

ਹਾਥੀ ਦਾ ਬੱਚਾ ਖੱਡੇ ਵਿੱਚੋਂ ਨਿਕਲ ਕੇ ਸਿੱਧਾ ਪਾਣੀ ਵਿੱਚ ਖੜ੍ਹੀ ਆਪਣੀ ਮਾਂ ਅਤੇ ਆਪਣੇ ਸਾਥੀਆਂ ਕੋਲ ਪਹੁੰਚ ਗਿਆ। ਇਸ ਤੋਂ ਬਾਅਦ ਹੈਰਾਨ ਕਰਨ ਵਾਲਾ ਨਜ਼ਾਰਾ ਵੇਖਣ ਨੂੰ ਮਿਲਿਆ। ਹਾਥੀ ਦੀ ਮਾਂ ਨੇ ਆਪਣੀ ਸੁੰਡ ਹਵਾ ਵਿੱਚ ਚੁੱਕ ਕੇ ਬਚਾਓ ਦਲ ਦਾ ਧੰਨਵਾਦ ਕੀਤਾ।

ਚਾਹੇ ਉਸ ਹਥਣੀ ਨੂੰ ਜਾਂ ਬਚਾਓ ਦਲ ਵਾਲਿਆਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਪਤਾ ਲੱਗ ਪਾ ਰਹੀ ਸੀ ਪਰ ਉਨ੍ਹਾਂ ਦੀਆਂ ਅੱਖਾਂ ਇੱਕ ਦੂਜੇ ਦੇ ਇਸ਼ਾਰਿਆਂ ਅਤੇ ਦਿਲ ਦੀ ਭਾਵਨਾਂ ਨੂੰ ਚੰਗੇ ਤਰੀਕੇ ਨਾਲ ਸਮਝ ਰਹੀਆਂ ਸਨ। ਹਥਣੀ ਵੱਲੋਂ ਕੀਤੀ ਗਈ ਇਸ ਪ੍ਰਤੀਕਿਰਿਆ ਨੂੰ ਲੋਕਾਂ ਨੇ ਧੰਨਵਾਦ ਦਾ ਰੂਪ ਸਮਝ ਕੇ ਖ਼ੁਸ਼ੀ ਪ੍ਰਗਟਾਈ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

About admin

Check Also

ਤੁਸੀਂ ਅਮੀਰ ਬਣ ਸਕੋਗੇ ਜਾ ਨਹੀਂ ਜਾਣੋ ਸ਼ੀਸ਼ੇ ਵਿਚ ਦੇਖ ਕੇ

ਸਰੀਰਕ ਬਣਾਵਟ ਅਤੇ ਸਰੀਰ ਤੇ ਮੌਜੂਦ ਕੁਝ ਨਿਸ਼ਾਨਾ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ …

Leave a Reply

Your email address will not be published. Required fields are marked *

error: Content is protected !!