Breaking News
Home / ਤਾਜਾ ਜਾਣਕਾਰੀ / ਨਿਊਜ਼ੀਲੈਂਡ ਤੋਂ ਬਾਅਦ ਹੁਣੇ ਹੁਣੇ ਨੀਦਰਲੈਂਡ ਵਿੱਚ ਵੀ ਵਾਪਰਿਆ ਓਹੋ ਜਿਹਾ ਕਾਂਡ ਕਈ ….

ਨਿਊਜ਼ੀਲੈਂਡ ਤੋਂ ਬਾਅਦ ਹੁਣੇ ਹੁਣੇ ਨੀਦਰਲੈਂਡ ਵਿੱਚ ਵੀ ਵਾਪਰਿਆ ਓਹੋ ਜਿਹਾ ਕਾਂਡ ਕਈ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਿਊਜ਼ੀਲੈਂਡ ਤੋਂ ਬਾਅਦ ਹੁਣ ਨੀਦਰਲੈਂਡ ਵਿੱਚ ਚੱਲੀ ਗੋਲੀ……
ਨੀਦਰਲੈਂਡ ਦੇ ਡੱਚ ਸ਼ਹਿਰ ਔਟਰਚਟ ਵਿਚ ਇਕ ਵਿਅਕਤੀ ਨੇ ਟਰੈਮ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਪੁਲਸ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਦਿੱਤੀ।

ਸ਼ਹਿਰ ਦੇ ਪੱਛਮ ਵਿੱਚ ਇੱਕ ਟਰਾਮ ਸਟੇਸ਼ਨ ਨੇੜੇ ਵਾਪਰੀ ਇਸ ਘਟਨਾ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਫਿਲਹਾਲ ਹਮਲੇ ਦੀ ਵਜ੍ਹਾ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਹਮਲੇ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਵਲੋਂ ਅਜੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਘਟਨਾ ਨੂੰ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਘਟਨਾ 24 ਓਕਬ੍ਰੇਲਪਲੇਨ ਜੰਕਸ਼ਨ ਨੇੜੇ ਹੋਈ ਹੈ। ਉਟ੍ਰੇਚ ਦੀ ਟਰਾਂਸਪੋਰਟ ਅਥਾਰਟੀ ਨੇ ਕਿਹਾ ਕਿ ਸ਼ਹਿਰ ਵਿੱਚ ਟਰਾਮ ਸੇਵਾਵਾਂ ਫਿਲਹਾਲ ਕੁਝ ਦੇਰ ਲਈ ਰੋਕ ਦਿੱਤੀ ਗਈ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ 2 ਮਸਜ਼ਿਦਾਂ ‘ਚ 49 ਲੋਕਾਂ ਦੇ ‘ਲਾਈਵ ਮਰਡਰ’ ਨਾਲ ਦੁਨੀਆਭਰ ‘ਚ ਲੋਕ ਸਹਿਮ ਗਏ ਸਨ। ਮੁੱਖ ਦੋਸ਼ੀ ਆਸਟਰੇਲੀਆ ਦਾ ਰਹਿਣ ਵਾਲਾ 28 ਸਾਲਾਂ ਦਾ ਬ੍ਰੇਂਟਨ ਟੈਰੰਟ ਹੈ। ਇਸ ਦਰਿੰਦੇ ਨੇ ਆਪਣੀ ਕਰਤੂਤ ਨੂੰ ਦੁਨੀਆ ਨੂੰ ਦਿਖਾਉਣ ਲਈ ਪੂਰੇ 17 ਮਿੰਟ ਤੱਕ ਫੇਸਬੁੱਕ ਲਾਈਵ ਵੀ ਕੀਤਾ ਸੀ।

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!