Breaking News
Home / ਵਾਇਰਲ / ਕੈਮਰਾ ਨਾ ਹੁੰਦਾ ਤਾਂ ਕਿਸੀ ਨੇ ਨਹੀਂ ਸੀ ਕਰਨਾ ਯਕੀਨ, ਘਰ ਦੇ ਬਾਹਰ ਕੁੜੀ ਨਾਲ ਹੋਇਆ ਵੱਡਾ ਕਾਂਡ

ਕੈਮਰਾ ਨਾ ਹੁੰਦਾ ਤਾਂ ਕਿਸੀ ਨੇ ਨਹੀਂ ਸੀ ਕਰਨਾ ਯਕੀਨ, ਘਰ ਦੇ ਬਾਹਰ ਕੁੜੀ ਨਾਲ ਹੋਇਆ ਵੱਡਾ ਕਾਂਡ

ਅੱਜ ਕੱਲ੍ਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ। ਹਰ ਰੋਜ਼ ਹੀ ਔਰਤਾਂ ਦੇ ਪਰਸ ਖੋਹਣ ਜਾਂ ਗਹਿਣੇ ਲੁੱਟਣ ਦੀਆਂ ਖਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਕੁਝ ਨੌਜਵਾਨ ਬੁਰੀ ਸੰਗਤ ਵਿੱਚ ਪੈ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਪੁਲਿਸ ਵੀ ਅਜਿਹੇ ਲੁਟੇਰਿਆਂ ਦੇ ਖਿਲਾਫ ਸਰਗਰਮ ਹੈ। ਪਰ ਫੇਰ ਵੀ ਉਹ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਹੀ ਜਾਂਦੇ ਹਨ।

ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਬੇਰੁਜ਼ਗਾਰੀ ਵੀ ਅਜਿਹੀਆਂ ਲੁੱਟਾਂ ਖੋਹਾਂ ਦਾ ਕਾਰਨ ਬਣਦੀ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਦੋ ਨੌਜਵਾਨਾਂ ਵੱਲੋਂ ਇੱਕ ਲੜਕੀ ਨਾਲ ਲੁੱਟ ਦੀ ਵਾਰਦਾਤ ਕੀਤੀ ਗਈ। ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ਦੇਖਣ ਤੋਂ ਪਤਾ ਚੱਲਦਾ ਹੈ ਕਿ ਜਦੋਂ ਇੱਕ ਔਰਤ ਆਪਣੇ ਘਰ ਦੇ ਅੱਗੇ ਆ ਕੇ ਆਪਣੀ ਐਕਟਿਵਾ ਰੋਕਦੀ ਹੈ ਤਾਂ ਪਿੱਛੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ। ਇੱਕ ਨੌਜਵਾਨ ਮੋਟਰਸਾਈਕਲ ਤੇ ਬੈਠਾ ਰਿਹਾ ਅਤੇ ਦੂਜਾ ਤੇਜ਼ੀ ਨਾਲ ਉਸ ਔਰਤ ਦਾ ਪਰਸ ਖੋਹ ਲੈਂਦਾ ਹੈ। ਔਰਤ ਦੋਵੇਂ ਲੁਟੇਰਿਆਂ ਦੇ ਪਿੱਛੇ ਭੱਜਦੀ ਹੈ।

ਪਰ ਨੌਜਵਾਨ ਮੋਟਰਸਾਈਕਲ ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਮਾਮਲੇ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਔਰਤ ਪ੍ਰੇਮ ਨਗਰ ਮਜੀਠਾ ਰੋਡ ਦੀ ਰਹਿਣ ਵਾਲੀ ਹੈ, ਜਦੋਂ ਉਹ ਡਿਊਟੀ ਤੋਂ ਆਪਣੇ ਘਰ ਪਰਤੀ ਤਾਂ ਗੇਟ ਦੇ ਅੱਗੇ ਦੋ ਮੋਟਰਸਾਈਕਲ ਨੌਜਵਾਨਾਂ ਦੁਆਰਾ ਉਸ ਤੋਂ ਉਸ ਦਾ ਪਰਸ ਖੋਹ ਲਿਆ ਗਿਆ।

ਪਰਸ ਵਿੱਚ ਲਗਭਗ ਇੱਕ ਹਜ਼ਾਰ ਰੁਪਏ ਨਕਦ ਦੋ ਏ.ਟੀ.ਐਮ. ਕਾਰਡ ਅਤੇ ਮੋਬਾਇਲ ਸੀ। ਜੋ ਕਿ ਖੋਹ ਕੇ ਲਿਜਾਣ ਵਿੱਚ ਲੁਟੇਰੇ ਕਾਮਯਾਬ ਹੋ ਗਏ। ਲੁਟੇਰਿਆਂ ਵਿੱਚੋਂ ਇੱਕ ਨੇ ਪਟਕਾ ਬੰਨ੍ਹਿਆ ਹੋਇਆ ਸੀ, ਦੂਜਾ ਸਿਰ ਤੋਂ ਮੋਨਾ ਸੀ। ਪੁਲੀਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!