Breaking News
Home / ਤਾਜਾ ਜਾਣਕਾਰੀ / ਨਿਊਜ਼ੀਲੈਂਡ ਗੋਲੀਬਾਰੀ :ਆਹ ਦੇਖੋ ਹੁਣ ਦੋਸ਼ੀ ਨੇ ਕਰੱਤਾ ਅਦਾਲਤ ਚ ਵੱਡਾ ਐਲਾਨ ਕਹਿੰਦਾ ਮੈਂ ਤਾ ਅਖੇ..

ਨਿਊਜ਼ੀਲੈਂਡ ਗੋਲੀਬਾਰੀ :ਆਹ ਦੇਖੋ ਹੁਣ ਦੋਸ਼ੀ ਨੇ ਕਰੱਤਾ ਅਦਾਲਤ ਚ ਵੱਡਾ ਐਲਾਨ ਕਹਿੰਦਾ ਮੈਂ ਤਾ ਅਖੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਿਊਜ਼ਲੈਂਡ ਦੀ ਮਸਜਿਦ ‘ਚ 50 ਲੋਕਾਂ ਦਾ ਕਤਲ ਕਰਨ ਵਾਲੇ ਹਮਲਾਵਰ ਨੇ ਹਟਾਇਆ ਆਪਣਾ ਵਕੀਲ , ਖੁਦ ਲੜੇਗਾ ਕੇਸ:ਕ੍ਰਾਈਸਟਚਰਚ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਦੋ ਮਸਜਿਦਾਂ ‘ਤੇ ਹਮਲਾ ਕਰਕੇ 50 ਲੋਕਾਂ ਦਾ ਕਤਲ ਕਰਨ ਵਾਲੇ ਸ਼ੱਕੀ ਦੋਸ਼ੀ ਬ੍ਰੈਂਟਨ ਟੈਰੇਂਟ ਨੇ ਅਪਣੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਉਹ ਖੁਦ ਕੇਸ ਲੜੇਗਾ।ਅਦਾਲਤ ਨੇ ਉਸਦੇ ਵਕੀਲ ਵਜੋਂ ਰਿਚਰਡ ਪੀਟਰਸ ਦੀ ਨਿਯੁਕਤੀ ਕੀਤੀ ਸੀ ਅਤੇ ਉਨ੍ਹਾਂ ਸ਼ੁਰੂਆਤੀ ਸੁਣਵਾਈ ਵਿਚ ਉਸਦਾ ਪ੍ਰਤੀਨਿਧਤਵ ਕੀਤਾ ਸੀ।ਉਥੇ ਆਸਟਰੇਲੀਆ ਦੀ ਪੁਲਿਸ ਨੇ ਦੋਸ਼ੀ ਬ੍ਰੇਂਟਨ ਟਾਰੇਂਟ ਨਾਲ ਜੁੜੇ ਦੋ ਮਕਾਨਾਂ ਦੀ ਸੋਮਵਾਰ ਨੂੰ ਸਵੇਰੇ ਤਲਾਸ਼ੀ ਲਈ ਹੈ।

ਨਿਊਜ਼ੀਲੈਂਡ ਹੇਰਾਲਡ ਦੀ ਰਿਪੋਰਟ ਮੁਤਾਬਕ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿਚ ਬ੍ਰੈਂਟਨ ਟੈਰੇਂਟ ਦਾ ਕੇਸ ਲੜਨ ਵਾਲੇ ਵਕੀਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬਰੈਂਟਨ ਬਿਲਕੁਲ ਤੰਦਰੁਸਤ ਦਿਖਾਈ ਦਿੱਤਾ ਅਤੇ ਉਹ ਮਾਨਸਿਕ ਤੌਰ ‘ਤੇ ਵੀ ਠੀਕ ਹੈ।ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਖੂਨ ਦੀ ਹੋਲੀ ਖੇਡਣ ਵਾਲੇ ਬਰੈਂਟਨ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ।ਉਸ ਨੂੰ ਜਦੋਂ ਕੋਰਟ ਵਿਚ ਲਿਆਇਆ ਗਿਆ ਤਾਂ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਦਰਅਸਲ ‘ਚ ਦੋਸ਼ੀ ਅਪਣੀ ਹੈਵਾਨੀਅਤ ‘ਤੇ ਕਿਸੇ ਤਰ੍ਹਾਂ ਦਾ ਪਛਤਾਵਾ ਜਤਾਉਣ ਦੀ ਬਜਾਏ ਕੋਰਟ ਵਿਚ ਖੜ੍ਹਾ ਮੁਸਕਰਾ ਰਿਹਾ ਸੀ।ਜੱਜ ਨੇ ਉਸ ਦੇ ਖ਼ਿਲਾਫ਼ ਹੱਤਿਆ ਦੇ ਦੋਸ਼ ਤੈਅ ਕੀਤੇ ਹਨ ਅਤੇ ਹੋਰ ਵੀ ਦੋਸ਼ ਲਗਾਏ ਜਾ ਸਕਦੇ ਹਨ।ਕੋਰਟ ਨੇ ਹਮਲਾਵਰ ਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿਚ ਭੇਜ ਦਿੱਤਾ।ਉਸ ਨੇ ਜ਼ਮਾਨਤ ਲਈ ਕੋਈ ਅਰਜ਼ੀ ਨਹੀਂ ਦਿੱਤੀ।

ਆਸਟ੍ਰੇਲੀਆ ਪੁਲਿਸ ਦਾ ਕਹਿਣਾ ਹੈ ਕਿ ਬ੍ਰੈਂਟਨ ਟੈਰੇਂਟ ਦਾ ਪਰਿਵਾਰ ਉਨ੍ਹਾਂ ਜਾਂਚ ਵਿਚ ਸਹਿਯੋਗ ਕਰੇਗਾ।ਉਸ ਦੀ ਭੈਣ ਅਤੇ ਮਾਂ ਨੂੰ ਵੀ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾ ਦਿੱਤਾ ਗਿਆ ਹੈ।ਬਰੈਂਟਨ ਵਲੋਂ ਅਲ ਨੂਰ ਅਤੇ ਲਿਨਵੁਡ ਮਸਜਿਦ ਤੇ ਕੀਤੇ ਹਮਲੇ ਦੇ ਬਾਅਦ ਤੋਂ ਨਿਊਜ਼ੀਲੈਂਡ ਵਿਚ ਹਾਈ ਅਲਰਟ ਹੈ।ਬਰੈਂਟਨ ਨੇ ਇਸ ਹਮਲੇ ਦਾ ਲਾਈਵ ਵੀਡੀਓ ਵੀ ਬਣਾਇਆ ਸੀ, ਜੋ ਕਿ 17 ਮਿੰਟ ਦਾ ਸੀ।

About admin

Check Also

ਛੁੱਟੀਆਂ ਮਨਾਉਣ ਸ੍ਰੀਲੰਕਾ ਗਏ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਦੇ 3 ਬੱਚਿਆਂ ਦੀ ਧਮਾਕੇ ‘ਚ ਮੌਤ

ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ …

Leave a Reply

Your email address will not be published. Required fields are marked *

error: Content is protected !!