Breaking News
Home / ਤਾਜਾ ਜਾਣਕਾਰੀ / ਹੁਣ ਲੜਕੇ ਦੇ ਡੋਪ ਟੈਸਟ ਕੀਤੇ ਬਿਨਾ ਨਹੀਂ ਹੋ ਸਕੇਗਾ ਵਿਆਹ ਅਤੇ

ਹੁਣ ਲੜਕੇ ਦੇ ਡੋਪ ਟੈਸਟ ਕੀਤੇ ਬਿਨਾ ਨਹੀਂ ਹੋ ਸਕੇਗਾ ਵਿਆਹ ਅਤੇ

ਹੁਣ ਵਿਆਹ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਜਾਏਗਾ। ਇਸ ਦੀ ਤਿਆਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਹੈ। ਇਸ ਪ੍ਰਸਤਾਵ ਮੁਤਾਬਕ ਵਿਆਹ ਤੋਂ ਪਹਿਲਾਂ ਲਾੜੇ ਦਾ ਡੋਪ ਟੈਸਟ ਕਰਵਾਇਆ ਜਾਵੇਗਾ। ਹਾਲਾਂਕਿ, ਜੇਕਰ ਮੁੰਡਾ ਇਸ ਲਈ ਸਹਿਮਤੀ ਦਿੰਦਾ ਹੈ ਤਾਂ ਹੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਟੈਸਟ ਦੀ ਲੋੜ ਇਸ ਲਈ ਪੈ ਰਹੀ ਹੈ ਕਿਓਂਕਿ ਪੰਜਾਬ ਵਿੱਚ ਦਿਨ-ਬ-ਦਿਨ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ ਤੇ ਕੋਈ ਵੀ ਪਰਿਵਾਰ ਇਹ ਨਹੀਂ ਚਾਹੁੰਦਾ ਕਿ ਉਹਨਾਂ ਦੀ ਲੜਕੀ ਦਾ ਵਿਆਹ ਕਿਸੇ ਨਸ਼ੇੜੀ ਨਾਲ ਹੋਵੇ ਇਸ ਲਈ ਇਹ ਡੋਪ ਟੈਸਟ ਦੀ ਮਨਜੂਰੀ ਦਿੱਤੀ ਗਈ ਹੈ ।

ਯੂਟੀ ਦੇ ਅਫ਼ਸਰਾਂ ਨੇ ਅਦਾਲਤ ਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਦਾ ਟੈਸਟ ਸੰਭਵ ਹੈ। ਪ੍ਰਸ਼ਾਸਨ ਵੱਲੋਂ ਵਕੀਲ ਸੁਕਾਂਤ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਟੈਸਟ ਕਰਵਾਉਣ ਵਿੱਚ ਕੋਈ ਸਮੱਸਿਆ ਨਹੀਂ ਪਰ ਲਾੜੇ ਦੀ ਸਹਿਮਤੀ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦਾ ਨਿਯੁਕਤੀ ਤੇ ਤਰੱਕੀ ਸਮੇਂ ‘ਤੇ ਡੋਪ ਟੈਸਟ ਕਰਵਾਇਆ ਜਾਵੇਗਾ। ਜੇਕਰ ਇਹ ਟੈਸਟ ਚੰਡੀਗੜ੍ਹ ਵਿੱਚ ਸਫਲ ਹੁੰਦਾ ਹੈ ਤਾਂ ਜਲਦ ਹੀ ਇਸਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ ।

ਜੇਕਰ ਅਜਿਹਾ ਪੰਜਾਬ ਵਿੱਚ ਲਾਗੂ ਹੁੰਦਾ ਹੈ ਤਾਂ ਲੜਕੀ ਦੇ ਪਰਿਵਾਰ ਲਈ ਬਹੁਤ ਵਧੀਆ ਗੱਲ ਹੈ ਕਿਓਂਕਿ ਲੜਕੀ ਪਰਿਵਾਰ ਨੂੰ ਹਮੇਸ਼ਾ ਹੀ ਡਰ ਹੁੰਦਾ ਹੈ ਕੇ ਜੇਕਰ ਮੁੰਡਾ ਨਸ਼ੇ ਕਰਦਾ ਹੋਇਆ ਤਾਂ ਲੜਕੀ ਦੀ ਜਿੰਦਗੀ ਤਬਾਹ ਹੋ ਜਾਵੇਗੀ ਨਾਲ ਹੀ ਇਹ ਵੀ ਟੈਸਟ ਹੋਣੇ ਚਾਹੀਦੇ ਹਨ ।ਨਾਲ ਹੀ ਜੇ ਹੋ ਸਕੇ ਤਾਂ ਘਭੀਰ ਬਿਮਾਰੀਆਂ ਦੇ ਟੈਸਟ ਵੀ ਜਰੂਰ ਹੋਣੇ ਚਾਹੀਦੇ ਹਨ

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!