Breaking News
Home / ਵਾਇਰਲ / ਬਗਾਨਿਆਂ ਦੀ ਧੀ ਦੀ ਇਜ਼ਤ ਰੋਲਣ ਵਾਲੇ ਮੂਰਖ ਨੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ ਦੇਖੋ ਵੀਡੀਓ

ਬਗਾਨਿਆਂ ਦੀ ਧੀ ਦੀ ਇਜ਼ਤ ਰੋਲਣ ਵਾਲੇ ਮੂਰਖ ਨੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ ਦੇਖੋ ਵੀਡੀਓ

ਨਾਭਾ : ਇੱਥੇ ਦੇ ਨੇੜੇ ਰੋਹਟੀ ਪੁੱਲ ਨਾਲ ਲੱਗਦੀ ਇੱਕ ਕਲੋਨੀ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਨੌਜਵਾਨ ਵਿਜੇ ਕੁਮਾਰ ਨੇ ਪ੍ਰੇਮ ਸਬੰਧਾਂ ਦੇ ਚਲਦਿਆਂ ਖੁਦਕੁਸ਼ੀ ਕਰ ਲਈ। ਦੱਸ ਦੇਈਏ ਕਿ ਨਾਭਾ ‘ਚ ਵਿਜੇ ਕੁਮਾਰ (20)ਨਾਮਕ ਇੱਕ ਨੌਜਵਾਨ ਨੇ ਪ੍ਰੇਮ ਸਬੰਧਾਂ ਵਿੱਚ ਅਸਫਲ ਰਹਿੰਦੀਆਂ ਖੁਦਕੁਸ਼ੀ ਕਰ ਲਈ।ਮ੍ਰਿਤਕ ਨੌਜਵਾਨ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ਤੇ ਲਾਈਵ ਹੋਇਆ ਅਤੇ ਇਸ ਆਤਮ ਹੱਤਿਆ ਲਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਰੋਹਟੀ ਪੁਲ ਚੌਕੀ ਅਤੇ ਨਾਭਾ ਸਦਰ ਥਾਣਾ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ।

ਥਾਣਾ ਸਦਰ ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਾਭਾ ਵਿਖੇ ਲਿਆਂਦਾ ਗਿਆ ਹੈ ।

ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਮਾਮਲੇ ਤੇ ਮ੍ਰਿਤਕ ਦੇ ਦੋਸਤ ਨੇ ਕਿਹਾ ਕਿ ਉਸ ਦਾ ਕਿਸੇ ਲੜਕੀ ਨਾਲ ਪ੍ਰੇਮ ਸਬੰਧ ਸੀ ਜੋ ਸਿਰੇ ਨਹੀਂ ਚੜ੍ਹ ਸਕਿਆ ਜਿਸ ਕਾਰਨ ਉਸ ਨੇ ਮੌਤ ਨੂੰ ਗਲੇ ਲਗਾ ਲਿਆ।

ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਫੇਸਬੁੱਕ ਤੇ ਲਾਈਵ ਤੇ ਹੋਰ ਮਿਲੀ ਜਾਣਕਾਰੀ ਮੁਤਾਬਕ ਇੱਕ ਹੋਰ ਨੌਜਵਾਨ ਦੇ ਸੁਸਾਇਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਤੱਥਾਂ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਜਾਂਚ ਸਾਹਮਣੇ ਆਏਗਾ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!