Breaking News
Home / ਤਾਜਾ ਜਾਣਕਾਰੀ / ਹੁਣੇ ਰਾਤੀ 8 ਵਜੇ ਪੰਜਾਬ ਲਈ ਜਾਰੀ ਹੋਈ ਖਤਰਨਾਕ ਚੇਤਾਵਨੀ ਹੋ ਜਾਵੋ ਸਾਵਧਾਨ

ਹੁਣੇ ਰਾਤੀ 8 ਵਜੇ ਪੰਜਾਬ ਲਈ ਜਾਰੀ ਹੋਈ ਖਤਰਨਾਕ ਚੇਤਾਵਨੀ ਹੋ ਜਾਵੋ ਸਾਵਧਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ ਬੇ-ਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਦੀ ਉਮੀਦ:
ਤਕੜੇ ਵੈਸਟਰਨ ਡਿਸਟ੍ਬੇਂਸ ਦੇ ਆਗਮਨ ਨਾਲ 16-17 ਅਪ੍ਰੈਲ ਸਮੁੱਚੇ ਸੂਬੇ ਚ ਧੂੜ-ਤੂਫਾਨ ਤੇ ਗਰਜ-ਚਮਕ ਨਾਲ ਦਰਮਿਆਨੇ ਮੀਂਹ ਦੀ ਉਮੀਦ ਹੈ। ਤਕੜਾ ਵੈਸਟਰਨ ਡਿਸਟ੍ਬੇਂਸ ਕੱਲ੍ਹ ਪਾਕਿ ਪੁੱਜ ਜਾਵੇਗਾ ਜਿਸਦੇ ਅਸਰ ਵਜੋਂ ਕੱਲ੍ਹ ਤੋਂ ਬੱਦਲਵਾਈ ਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਮਾਨਸਾ, ਬਰਨਾਲਾ, ਰਾਏਕੋਟ, ਸੰਗਰੂਰ, ਪਟਿਆਲਾ, ਮੋਗਾ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਦੇ ਹਿੱਸਿਆਂ ਚ ਭਾਰੀ ਛਰਾਟੇ ਦੇਖੇ ਜਾਣਗੇ। ਇਨ੍ਹੀਂ ਥਾਈਂ ਮੋਟੇ ਬੇਰਾਂ ਜਿੱਡੇ ਗੜ੍ਹੇ ਪੈਣ ਤੋਂ ਵੀ ਇਨਕਾਰ ਨਹੀਂ। ਬੱਦਲਾਂ ਚ ਕੜਕਦੀ ਬਿਜਲੀ ਤੇ ਮੀਂਹ ਦੀਆਂ ਪੈਂਦੀਆ ਤੇਜ ਫੁਹਾਰਾਂ ਦਰਮਿਆਨ ਮੁੜ ਠੰਡ ਮਹਿਸੂਸ ਹੋਵੇਗੀ ਦਿਨ ਦਾ ਪਾਰਾ 25°C ਲਾਗੇ ਤੇ ਕੁਝ ਥਾਂਈ ਇਸ ਤੋਂ ਵੀ ਹੇਠ ਰਹਿ ਸਕਦਾ ਹੈ।

ਮਾਲਵਾ ਡਿਵੀਜਨ ਚ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਮੌਸਮ ਚ ਆ ਰਹੀ ਇਸ ਤਬਦੀਲੀ ਕਾਰਨ ਕੁਝ ਦਿਨ ਵਾਢੀ ਚ ਠੱਲ੍ਹ ਪਵੇਗੀ। 18 ਤੋਂ ਮੌਸਮ ਚ ਸੁਧਾਰ ਨਾਲ, ਮੌਸਮ ਫਿਰ ਵਾਢੀ ਲਈ ਮੂਫੀਦ ਹੋ ਜਾਵੇਗਾ ਤੇ ਇਸ ਤੋ ਅਗਲੇ ਦੋ ਚਾਰ ਦਿਨ ਮੌਸਮ ਸੁਹਾਵਣਾ ਰਹੇਗਾ।

ਪਿਛਲੇ ਦਿਨਾਂ ਵਾਂਗ ਕੱਲ੍ਹ ਦੇਰ ਸ਼ਾਮ ਸਰਹੱਦੀ ਖੇਤਰਾਂ ਚ ਕੁਝ ਥਾਂਈ ਕਾਰਵਾਈ ਸ਼ੁਰੂ ਹੋ ਸਕਦੀ ਹੈ। ਬਾਕੀ ਸੂਬੇ ਚ 16 ਅਪ੍ਰੈਲ ਸਵੇਰ ਤੇ ਦੁਪਹਿਰ ਤੋਂ ਕਾਰਵਾਈਆਂ ਦਾ ਆਰੰਭ ਹੋਵੇਗਾ।

ਦੱਸਣਯੋਗ ਹੈ ਕਿ ਵਿਸਾਖ ਚੜ੍ਹ ਚੁੱਕਾ ਹੈ ਤੇ ਹੁਣ ਅਸੀ ਧੂੜ ਭਰੀਆਂ ਹਨੇਰੀਆਂ ਦੇ ਮੌਸਮ ਚ ਦਾਖਲ ਹੋਣ ਜਾ ਰਹੇ ਹਾਂ। ਜਿਸ ਵਿੱਚ ਕੁਝ ਮਿੰਟਾਂ ਚ ਹੀ ਅਸਮਾਨ ਨੀਲੇ ਤੋਂ ਪੀਲਾ ਤੇ ਪੀਲੇ ਤੋਂ ਕਾਲਾ ਹੋ ਜਾਂਦਾ ਹੈ।
-ਜਾਰੀ ਕੀਤਾ: 8:06pm, 14 ਅਪ੍ਰੈਲ, 2019
ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ ਫੇਸਬੁੱਕ ਪੇਜ਼

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!