Breaking News
Home / ਤਾਜਾ ਜਾਣਕਾਰੀ / ਇਸ ਬੇਸ਼ਰਮ ਔਰਤ ਦੀ ਆਹ ਕਰਤੂਤ ਦੇਖਕੇ ਤਾਂ ਵਡੇ ਵਡੇ ਹਿਲ ਜਾਣਗੇ

ਇਸ ਬੇਸ਼ਰਮ ਔਰਤ ਦੀ ਆਹ ਕਰਤੂਤ ਦੇਖਕੇ ਤਾਂ ਵਡੇ ਵਡੇ ਹਿਲ ਜਾਣਗੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਦੇਖੇ ਜਾਂਦੇ ਹਨ, ਜਿਥੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਹੁਸ਼ਿਆਰਪੁਰ ਤੋਂ ਅਗਵਾ ਹੋਈ ਛੋਟੀ ਬੱਚੀ ਨੂੰ ਮਾਹਿਲਪੁਰ ਦੀ ਪੁਲਿਸ ਦੇ ਵੱਲੋਂ ਨਾਲਾਗੜ੍ਹ ਤੋਂ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਬੱਚੀ ਨੂੰ ਕਿਸੇ ਬਗਾਨੇ ਦੇ ਵੱਲੋਂ ਨਹੀਂ ਸਗੋਂ ਉਸ ਦੀ ਆਪਣੀ ਹੀ ਭੂਆ ਦੇ ਵੱਲੋਂ ਅਗਵਾ ਕੀਤਾ ਗਿਆ ਸੀ।

ਦਰਅਸਲ, ਇਸ ਮਾਮਲੇ ਵਿੱਚ 10 ਅਪ੍ਰੈਲ ਨੂੰ ਮੁਲਜ਼ਮ ਔਰਤ ਦੇ ਭਰਾ ਮੰਗਾ ਰਾਮ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਭੈਣ ਰਜਨੀ ਆਪਣੇ ਪ੍ਰੇਮੀ ਬਾਦਲ ਨਾਲ ਘਰੋਂ ਭੱਜ ਗਈ ਹੈ। ਉਸਨੇ ਸ਼ਿਕਾਇਤ ਵਿੱਚ ਇਹ ਵੀ ਲਿਖਵਾਇਆ ਸੀ ਕਿ ਉਸਦੀ ਭੈਣ ਘਰੋਂ ਭੱਜਣ ਸਮੇਂ ਉਸਦੀ ਛੋਟੀ ਬੱਚੀ ਨੂੰ ਵੀ ਆਪਣੇ ਨਾਲ ਲੈ ਗਈ ਹੈ। ਮੰਗਾ ਰਾਮ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਵਿੱਚ ਪੁਲਿਸ ਦੇ ਵੱਲੋਂ ਦੋਨਾਂ ਮੁਲਜ਼ਮਾਂ ਦੇ ਮੋਬਾਇਲ ਫੋਨ ਟਰੇਸ ਕੀਤੇ ਗਏ ਸਨ।

ਜਿਸ ਤੋਂ ਪੁਲਿਸ ਨੂੰ ਪ੍ਰੇਮੀ ਜੋੜੇ ਦੀ ਲੁੱਕਣ ਵਾਲੀ ਜਗ੍ਹਾ ਬਾਰੇ ਪਤਾ ਲੱਗਿਆ. ਇਹ ਦੋਨੋ ਮੁਲਜ਼ਮ ਹਿਮਾਚਲ ਦੇ ਨਾਲਾਗੜ੍ਹ ਵਿੱਚ ਲੁੱਕੇ ਹੋਏ ਸਨ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਲਾਗੜ੍ਹ ਪਹੁੰਚ ਕੇ ਇਸ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੀ ਨੂੰ ਉਨ੍ਹਾਂ ਤੋਂ ਬਰਾਮਦ ਕਰਕੇ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ।

ਤੁਹਾਨੂੰ ਇਥੇ ਦੱਸ ਦੇਈਏ ਕਿ ਰਜਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਹੀ ਭਤੀਜੀ ਨੂੰ ਹੀ ਅਗਵਾ ਕੀਤਾ ਸੀ। ਉਨ੍ਹਾਂ ਦਾ ਇਸ ਪਿੱਛੇ ਇਹ ਮਕਸਦ ਸੀ ਕਿ ਉਨ੍ਹਾਂ ਨੂੰ ਰਹਿਣ ਲਈ ਕਮਰਾ ਆਸਨੀ ਨਾਲ ਮਿਲ ਸਕੇ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮ ਰਜਨੀ ਪੰਜ ਬੱਚਿਆਂ ਦੀ ਮਾਂ ਹੈ ਅਤੇ ਉਸ ਦੇ ਪ੍ਰੇਮੀ ਦੇ ਵੀ ਚਾਰ ਬੱਚੇ ਹਨ। ਬੱਚੇ ਹੋਣ ਦੇ ਬਾਵਜੂਦ ਵੀ ਇਹ ਆਪਣੇ ਬੱਚਿਆਂ ਨੂੰ ਛੱਡ ਕੇ ਘਰੋਂ ਭੱਜ ਗਏ ਸਨ।

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!