Breaking News
Home / ਵਾਇਰਲ / ਜਾਣੋ ਪੰਜਾਬੀ ਫ਼ਿਲਮਾਂ ਦੇ ਵਰਿੰਦਰ ਦੇ ਬਾਰੇ ਵਿੱਚ ਪ੍ਰਸਿੱਧੀ ਨੇ ਹੀ ਲੈ ਲਈ ਸੀ ਧਰਮਿੰਦਰ ਦੇ ਭਰਾ ਦੀ ਜਾਨ ਹੁਣ ਤੱਕ ਕਤਲ ਕੇਸ ਤੋਂ ਨਾ ਉੱਠ ਸਕਿਆ ਪਰਦਾ

ਜਾਣੋ ਪੰਜਾਬੀ ਫ਼ਿਲਮਾਂ ਦੇ ਵਰਿੰਦਰ ਦੇ ਬਾਰੇ ਵਿੱਚ ਪ੍ਰਸਿੱਧੀ ਨੇ ਹੀ ਲੈ ਲਈ ਸੀ ਧਰਮਿੰਦਰ ਦੇ ਭਰਾ ਦੀ ਜਾਨ ਹੁਣ ਤੱਕ ਕਤਲ ਕੇਸ ਤੋਂ ਨਾ ਉੱਠ ਸਕਿਆ ਪਰਦਾ

ਜੇਕਰ ਪੰਜਾਬੀ ਫ਼ਿਲਮਾਂ ਦੀ ਗੱਲ ਹੋਵੇ ਤਾ ਵਰਿੰਦਰ ਦੀ ਗੱਲ ਜ਼ਰੂਰ ਹੀ ਹੁੰਦੀ ਹੈ। ਇਹ ਇੱਕ ਅਜਿਹਾ ਕਲਾਕਾਰ ਹੈ ਜਿਸ ਨੇ ਪਾਲੀਵੁੱਡ ਨੂੰ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਸਨ। ਜੇਕਰ ਉਹ ਚਹੁੰਦੇ ਤਾ ਉਹ ਆਪਣੇ ਭਰਾਵਾਂ ਵਾਂਗ ਮੁੰਬਈ ਜਾ ਕੇ ਫ਼ਿਲਮਾਂ ਵਿਚ ਕੰਮ ਕਰ ਸਕਦੇ ਸੀ ਪਰ ਉਹਨਾਂ ਨੇ ਆਪਣੇ ਖੇਤਾਂ ਨੂੰ ਹੀ ਫ਼ਿਲਮਾਂ ਦੇ ਲਈ ਚੁਣਿਆ ਆਪਣੀ ਬੋਲੀ ਵਿਚ ਹੀ ਕੰਮ ਕਰਨਾ ਪੰਸਦ ਕੀਤਾ। ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਪੰਜਾਬੀਆਂ ਦੇ ਚਹੇਤੇ ਅਦਾਕਾਰ ਵਰਿੰਦਰ ਦੀ ਅਹਿਮ ਭੂਮਿਕਾ ਰਹੀ ਹੈ। ਜਦ ਉਸ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਪ੍ਰਵੇਸ਼ ਕੀਤਾ ਤਾਂ ਦਰਸ਼ਕਾਂ ਨੇ ਉਸ ਨੂੰ ਆਪਣੀਆਂ ਪਲਕਾਂ ਉੱਤੇ ਬਿਠਾ ਕੇ ਮਣਾਂ-ਮੂੰਹੀਂ ਪਿਆਰ ਦਿੱਤਾ।

ਉਸ ਨੂੰ ਪੰਜਾਬੀ ਫ਼ਿਲਮਾਂ ਵਿੱਚ ਲਿਆਉਣ ਲਈ ਹਿੰਦੀ ਫ਼ਿਲਮਾਂ ਦੇ ਸਟਾਰ ਨਾਇਕ ਧਰਮਿੰਦਰ ਦਾ ਵਿਸ਼ੇਸ਼ ਯੋਗਦਾਨ ਮੰਨਿਆ ਜਾਂਦਾ ਹੈ। ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕਰੀਏ ਤਾ ਉਹਨਾਂ ਦਾ ਜਨਮ ਫਗਵਾੜਾ ਵਿਖੇ 16 ਅਗਸਤ 1942 ਨੂੰ ਹੋਇਆ। ਉਹਨਾਂ ਦੇ ਪਿਤਾ ਉਥੋਂ ਦੇ ਬਹੁਤ ਹੀ ਮਸ਼ਹੂਰ ਹਕੀਮ ਸਨ। ਘਰ ਦਾ ਖਰਚ ਚਲਾਉਣ ਦੇ ਲਈ ਉਹਨਾਂ ਇਕ ਕੋਟਨ ਫੈਕਟਰੀ ਵਿਚ ਕੰਮ ਵੀ ਕੀਤਾ। 80 ਦੇ ਦਹਾਕੇ ਵਿੱਚ ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਵਰਿੰਦਰ ਧਰਮਿੰਦਰ ਦੇ ਚਚੇਰੇ ਭਰਾ ਸਨ। ਧਰਮਿੰਦਰ ਨੇ ਵਰਿੰਦਰ ਦੇ ਘਰ ਵਿਚ ਰਹਿ ਕੇ ਹੀ ਕਾਲਜ ਦੀ ਪੜਾਈ ਫਗਵਾੜੇ ਤੋਂ ਹੀ ਕੀਤੀ।

ਪਹਿਲੀ ਫਿਲਮ ਤੋਂ ਬਾਅਦ ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਵਰਿੰਦਰ ਨੇ ਪਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਜਿਵੇ ਲੰਬਰਦਾਰਨੀ, ਸਰਪੰਚ, ਬਟਵਾਰਾ, ਯਾਰੀ ਜੱਟ ਦੀ, ਇਸ ਤੋਂ ਇਲਾਵਾ ਬਲਬੀਰੋ ਭਾਬੀ ਸਮੇਤ ਹੋਰ ਕਈ ਫਿਲਮਾਂ ਦਿੱਤੀਆਂ। ਫਿਲਮ ਸਰਪੰਚ ਨੂੰ ਉਹਨਾਂ ਨੇ ਆਪ ਹੀ ਡਾਇਰੈਕਟ ਕੀਤਾ ਆਪ ਹੀ ਪ੍ਰੋਡਿਊਸ ਅਤੇ ਐਕਟਰ ਵੀ ਆਪ ਹੀ ਸਨ ਉਸ ਵਿਚ। ਇਹ ਫਿਲਮ ਰੀਕਾਰਡ ਤੋੜ ਫਿਲਮ ਸਾਬਤ ਹੋਈ ਅਤੇ ਵਰਿੰਦਰ ਦਿਨਾਂ ਵਿਚ ਹੀ ਬਲੁੰਦੀ ਤੇ ਪੁੱਜ ਗਿਆ ਸੀ। ਇਹਨਾਂ ਨੂੰ ਬੋਲੀਵੁਡ ਤੋਂ ਵੀ ਕਈ ਆਫਰ ਆਏ। ਸੁਭਾਅ ਦੇ ਵਿੱਚ ਬਹੁਤ ਹੀ ਜਿਆਦਾ ਪਿਆਰ ਸੀ ਹਰ ਕਿਸੇ ਦੇ ਲਈ ਉਸਨੂੰ ਖੇਤਾਂ ਦੀਆ ਵੱਟਾ ਤੇ ਬੈਠ ਕੇ ਰੋਟੀ ਖਾਣੀ ਬਹੁਤ ਪੰਸਦ ਸੀ ਫਿਲਮ ਦੀ ਸੂਟਿੰਗ ਖਤਮ ਹੋਣ ਦੇ ਬਾਅਦ ਬਸ ਰਾਹੀਂ ਆਪਣੇ ਘਰ ਜਾਂਦੇ ਹੁੰਦੇ ਸੀ।

6 ਦਸੰਬਰ 1988 ਦੀ ਹੈ, ਜਦੋਂ ਵਰਿੰਦਰ ਫਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਕਰ ਰਹੇ ਸਨ। ਉਦੋਂ ਅਚਾਨਕ ਕਿਸੇ ਨੇ ਗੋਲੀ ਮਾਰਕੇ ਉਨ੍ਹਾਂ ਦੀ ਜਾਨ ਲੈ ਲਈ। ਵਰਿੰਦਰ ਦੀ ਹੱਤਿਆ ਕਿਸ ਨੇ ਕੀਤੀ ਜਾਂ ਕਰਵਾਈ? ਅੱਜ ਤੱਕ ਇਸ ਗੱਲ ਤੋਂ ਪਰਦਾ ਨਹੀਂ ਉਠਿਆ ਹੈ ਪਰ ਕਿਹਾ ਜਾਂਦਾ ਹੈ ਕਿ ਵਰਿੰਦਰ ਸਿੰਘ ਦੀ ਪ੍ਰਸਿੱਧੀ ਹੀ ਉਨ੍ਹਾਂ ਦੀ ਦੁਸ਼ਮਣ ਬਣ ਬੈਠੀ ਸੀ, ਜਿਸ ਕਰਕੇ ਕੁਝ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਵਰਿੰਦਰ ਦੀ ਉਮਰ 40 ਸਾਲ ਦੀ ਸੀ ਪਰ ਜਿਸ ਸਮੇਂ ਉਹਨਾਂ ਦਾ ਕਤਲ ਹੋਇਆ ਉਸ ਸਮੇਂ ਪੰਜਾਬ ਵਿੱਚ ਕਾਲਾ ਦੌਰ ਚਲ ਰਿਹਾ ਸੀ । ਵਰਿੰਦਰ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਵਰਿੰਦਰ ਨੂੰ ਫਿਲਮਾਂ ਦੀ ਸ਼ੂਟਿੰਗ ਬੰਦ ਕਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ । ਪਰ ਵਰਿੰਦਰ ਕਹਿੰਦੇ ਸਨ ਕਿ ਉਹ ਜ਼ਿੰਦਗੀ ਤਾਂ ਛੱਡ ਸਕਦੇ ਹਨ ,ਪਰ ਫਿਲਮਾਂ ਦੀ ਸ਼ੂਟਿੰਗ ਨਹੀਂ ਛੱਡ ਸਕਦੇ ।

ਵਰਿੰਦਰ ਦੀ ਕੀਤੀ ਜਾਵੇ ਤਾ ਉਹਨਾਂ ਦਾ ਅਸਲੀ ਨਾਮ ਵੀਰਇੰਦਰ ਸਿੰਘ ਹੈ ਅਤੇ ਉਹਨਾਂ ਦਾ ਵਿਆਹ ਪੰਮੀ ਵਰਿੰਦਰ ਨਾਲ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੇ ਦੋ ਬੇਟੇ ਹਨ ਵੱਡੇ ਪੁੱਤਰ ਦਾ ਨਾਂ ਰਣਦੀਪ ਸਿੰਘ ਹੈ ਤੇ ਸਭ ਤੋਂ ਛੋਟੇ ਬੇਟੇ ਦਾ ਨਾਂ ਰਮਨਦੀਪ ਸਿੰਘ ਹੈ । ਦੋਵੇਂ ਬੇਟੇ ਛੋਟੇ ਪਰਦੇ ਤੇ ਕੰਮ ਕਰ ਰਹੇ ਹਨ. ਉਹਨਾਂ ਨੂੰ ਖਾਣ ਵਿੱਚ ਪੀਲੀ ਦਾਲ ਤੇ ਪਨੀਰ ਪਸੰਦ ਸੀ ।

About admin

Check Also

ਤੁਸੀਂ ਅਮੀਰ ਬਣ ਸਕੋਗੇ ਜਾ ਨਹੀਂ ਜਾਣੋ ਸ਼ੀਸ਼ੇ ਵਿਚ ਦੇਖ ਕੇ

ਸਰੀਰਕ ਬਣਾਵਟ ਅਤੇ ਸਰੀਰ ਤੇ ਮੌਜੂਦ ਕੁਝ ਨਿਸ਼ਾਨਾ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ …

Leave a Reply

Your email address will not be published. Required fields are marked *

error: Content is protected !!