Breaking News
Home / ਤਾਜਾ ਜਾਣਕਾਰੀ / ਪੰਜਾਬ ਵਿੱਚ ਇਸ ਜਗ੍ਹਾ ਤੇ ਲੱਗੀ ਭਿਆਨਕ ਅੱਗ,75 ਏਕੜ ਫਸਲ ਹੋ ਚੁੱਕੀ ਹੈ ਸੜ ਕੇ ਸਵਾਹ

ਪੰਜਾਬ ਵਿੱਚ ਇਸ ਜਗ੍ਹਾ ਤੇ ਲੱਗੀ ਭਿਆਨਕ ਅੱਗ,75 ਏਕੜ ਫਸਲ ਹੋ ਚੁੱਕੀ ਹੈ ਸੜ ਕੇ ਸਵਾਹ

ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਜਿਸ ਨੂੰ ਬਚਾਉਣ ਲਈ ਪਿਛਲੇ ਕੁਝ ਦਿਨਾਂ ਤੋ ਝੱਖੜ ਹਨੇਰੀ ਨੂੰ ਠੱਲ ਪਾਉਣ ਲਈ ਕਿਸਾਨ ਰੱਬ ਅੱਗੇ ਅਰਦਾਸ ਕਰਦਾ ਸੀ। ਜੇਕਰ ਕਿਸਾਨਾਂ ਨੂੰ ਝੱਖੜ ਹਨੇਰੀ ਤੋਂ ਰਾਹਤ ਮਿਲੀ ਤਾਂ ਉਨਾਂ ਦੀ ਪੱਕੀ ਫਸਲ ਤੇ ਅੱਗ ਦੀ ਮਾਰ ਪੈਣ ਕਾਰਨ ਕਿਸਾਨਾਂ ਦੇ ਅਰਮਾਨ ਸਾੜ ਕੇ ਸੁਆਹ ਕਰ ਦਿੱਤੇ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਾਮਕੋਟ ਵਿਖੇ ਅਚਾਨਕ ਅੱਗ ਲੱਗਣ ਕਾਰਨ 75 ਏਕੜ ਕਣਕ ਦੀ ਪੱਕੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਮਿਲਣ ‘ਤੇ ਪਿੰਡ ਦੇ ਲੋਕਾਂ, ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ। ਹਵਾ ਚੱਲਣ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਸੀ,ਅੱਗ ਦੀਆਂ ਲਪਟਾਂ ਕਰਕੇ 75 ਏਕੜ ਫਸਲ ਸੜ ਕੇ ਸੁਆਹ ਹੋ ਗਈ।

ਪਰ ਪਿੰਡ ਦੇ ਲੋਕਾਂ ਨੇ ਆਪਣੇ ਟਰੈਕਟਰਾਂ ਮਗਰ ਤਵੀਆਂ ਪਾ ਕੇ ਖੇਤ ਵਾਹ ਕੇ ਲੱਗ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਮੌਕੇ ਗਿੱਦੜਬਾਹਾ ਦੇ ਤਹਿਸੀਲਦਾਰ ਅਨਿਲ ਸ਼ਰਮਾ ਅਤੇ ਖੇਤੀਬਾੜੀ ਦੇ ਕਰਮਚਾਰੀ ਵੀ ਪਹੁੰਚ ਗਏ ਹਨ। ਮਾਲ ਵਿਭਾਗ ਵੱਲੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚੋਂ ਲੰਘ ਰਹੇ ਕਿਸਾਨਾਂ ਤੇ ਬਿਪਤਾ ਦਾ ਪਹਾੜ ਟੁੱਟ ਪਿਆ ਜਦੋਂ ਪੱਕੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗੀ, ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਤਰੁੰਤ ਮੁਆਵਜਾ ਦੇਣ ਦੀ ਮੰਗ ਕੀਤੀ ।

About admin

Check Also

ਸੁਖਬੀਰ ਦੀ ਧੀ ਨੂੰ ਵੋਟ ਪਾਉਣੀ ਪਈ ਮਹਿੰਗੀ ਖਿਣੰਦੇ ਜਦੋਂ ਉਸਨੇ ਵੋਟ ਪਾਈ ਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …

Leave a Reply

Your email address will not be published. Required fields are marked *

error: Content is protected !!