Breaking News
Home / ਵਾਇਰਲ / ਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਰੌਗਟੇ ਖੜੇ ਕਰਨ ਵਾਲੀ ਗੰਦੀ ਕਰਤੂਤ

ਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਰੌਗਟੇ ਖੜੇ ਕਰਨ ਵਾਲੀ ਗੰਦੀ ਕਰਤੂਤ

ਮੱਧ ਪ੍ਰਦੇਸ਼ ਦੇ ਇੰਦੌਰ ‘ਚ ਡਾਕਟਰਾਂ ਨੇ ਇੱਕ ਔਰਤ ਦਾ ਸਰਜਰੀ ਕੀਤਾ ਹੈ ਪਰ ਜਦੋਂ ਸਰਜਰੀ ਹੋਇਆ ਤਾਂ ਡਾਕਟਰਾਂ ਦੇ ਹੋਸ਼ ਉੱਡ ਗਏ ਸਨ।ਦਰਅਸਲ ‘ਚ ਡਾਕਟਰਾਂ ਨੇ ਸਰਜਰੀ ਕਰਕੇ ਇੱਕ 30 ਸਾਲਾਂ ਔਰਤ ਦੇ ਗਰਭ ਤੋਂ ਮੋਟਰਸਾਈਕਲ ਦੇ ਹੈਂਡਲ ਦਾ ਪਲਾਸਟਿਕ ਵਾਲਾ ਹਿੱਸਾ (ਹੱਥਾ) ਕੱਢਿਆ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਔਰਤ ਦੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਖੇਤਰ ਦੀ ਇਕ ਆਦਿਵਾਸੀ ਔਰਤ ਨੇ ਆਪਣੇ ਪਤੀ ਰਾਮਾ ਦਾ ਕਿਸੇ ਹੋਰ ਔਰਤ ਨਾਲ ਸਬੰਧ ਹੋਣ ’ਤੇ ਇਤਰਾਜ ਪ੍ਰਗਟਾਇਆ ਜਿਸ ‘ਤੇ ਪਤੀ ਨੂੰ ਇੰਨਾ ਗੁੱਸਾ ਆ ਗਿਆ ਅਤੇ ਉਸ ਦੀ ਪਤਨੀ ਨਾਲ ਬਹਿਸ ਹੋ ਗਈ।ਇਸ ਤੋਂ ਬਾਅਦ ਦੋਸ਼ੀ ਪਤੀ ਨੇ ਸ਼ਰਾਬ ਦੇ ਨਸ਼ੇ ‘ਚ ਗੁੱਸੇ ਨਾਲ ਆਪਣੀ ਪਤਨੀ ਨੂੰ ਬੇਹੋਸ਼ ਕਰਕੇ ਉਸ ਦੇ ਗੁਪਤ ਅੰਗ ‘ਚ ਮੋਟਰਸਾਈਕਲ ਦੇ ਹੈਂਡਲ ਦਾ ਪਲਾਸਟਿਕ ਵਾਲਾ ਹੱਥਾ ਪਾ ਦਿੱਤਾ।ਜਿਸ ਕਰਕੇ ਪੀੜਤ ਔਰਤ ਲਗਾਤਾਰ 2 ਸਾਲ ਦਰਦ ਸਹਿੰਦੀ ਰਹੀ ਪਰ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ।

ਜਦੋਂ ਪੀੜਤ ਔਰਤ ਦਰਦ ਨਾਲ ਕਾਫ਼ੀ ਦੁਖੀ ਰਹਿਣ ਲੱਗੀ ਅਤੇ ਦਰਦ ਨਾ ਸਹਿਣ ਹੋਇਆ ਤਾਂ ਇਸ ਬਾਰੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਦੱਸਿਆ।ਜਿਸ ਤੋਂ ਬਾਅਦ ਪੀੜਤ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਲਗਭਗ 18 ਡਾਕਟਰਾਂ ਦੀ ਟੀਮ ਨੇ ਮੰਗਲਵਾਰ ਨੂੰ ਔਰਤ ਦੇ ਗਰਭ ‘ਚੋਂ ਮੋਟਰਸਾਈਕਲ ਦੇ ਹੈਂਡਲ ਦਾ ਪਲਾਸਟਿਕ ਵਾਲਾ ਦਾ ਹੱਥਾ ਕੱਢਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਰਾਜਨਾਥ ਸਿੰਘ ਨੇ ਅਕਾਲੀ- ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਗੜ੍ਹਸ਼ੰਕਰ ਵਿਖੇ ਕੀਤੀ ਚੋਣ ਰੈਲੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਔਰਤ ਦੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਮੁਤਾਬਕ ਉਕਤ ਔਰਤ ਹਾਲੇ ਡਾਕਟਰਾਂ ਦੀ ਨਿਗਰਾਨੀ ‘ਚ ਹੈ।ਡਾਕਟਰਾਂ ਮੁਤਾਬਕ ਹੈਂਡਲ ਦਾ ਹਿੱਸਾ ਔਰਤ ਦੀ ਬੱਚੇਦਾਨੀ, ਮੂਤਰਥੈਲੀ ਅਤੇ ਛੋਟੀ ਆਂਦੜ ਦੇ ਨੇੜੇ ਪੁੱਜ ਗਿਆ ਸੀ, ਜਿਸ ਕਾਰਨ ਉਸ ਔਰਤ ਦਾ ਕਾਫੀ ਖੂਨ ਵਹਿ ਚੁਕਿਆ ਹੈ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!