Breaking News
Home / ਘਰੇਲੂ ਨੁਸ਼ਖੇ / ਆਟੇ ਵਿੱਚ ਮਿਲਾਓ ਇਹ ਚੀਜ਼ ਸਾਰੀ ਉਮਰ ਤੱਕ ਗੈਸ , ਮੋਟਾਪਾ, ਚਰਬੀ ਨੇੜੇ ਨਹੀਂ ਆਉਣਗੇ

ਆਟੇ ਵਿੱਚ ਮਿਲਾਓ ਇਹ ਚੀਜ਼ ਸਾਰੀ ਉਮਰ ਤੱਕ ਗੈਸ , ਮੋਟਾਪਾ, ਚਰਬੀ ਨੇੜੇ ਨਹੀਂ ਆਉਣਗੇ

ਅੱਜ ਅਸੀ ਤੁਹਾਨੂੰ ਇਕ ਬਹੁਤ ਹੀ ਆਸਾਨ ਪਰ ਪੂਰਾ ਕਾਰਗਰ ਇਲਾਜ ਦਸਣ ਜਾ ਰਹੇ ਹਾਂ। ਜਿਸ ਦੀ ਵਰਤੋਂ ਨਾਲ ਤੁਹਾਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ। ਗੈਸ, ਬਦਹਜ਼ਮੀ, ਕਬਜ਼ ਅਤੇ ਮੋਟਾਪਾ ਆਦਿ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।ਇਸ ਦਾ ਮੁੱਖ ਕਾਰਨ ਸਾਡਾ ਗਲਤ ਖਾਣ ਪੀਣ ਅਤੇ ਗਲਤ ਲਾਈਫ ਸਟਾਈਲ ਹੈ । ਅੱਜ ਕੱਲ੍ਹ ਜੰਕ ਫੂਡ, ਫਾਸਟ ਫੂਡ ਅਤੇ ਤਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਵਧ ਗਿਆ ਹੈ। ਜਿਸ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਉਤਪੰਨ ਹੁੰਦੀ ਹੈ । ਕਬਜ਼ ਦੀ ਸਮੱਸਿਆ ਸੈਂਕੜੇ ਰੋਗਾਂ ਦੀ ਜੜ੍ਹ ਹੈ ।

ਅੱਜ ਇਸ ਆਰਟੀਕਲ ਵਿੱਚ ਕਬਜ਼ ਅਤੇ ਪੇਟ ਦੀਆਂ ਬੀਮਾਰੀਆਂ ਦੂਰ ਕਰਨ ਦੇ ਨੁਸਖੇ ਬਾਰੇ ਗੱਲ ਕਰਾਂਗੇ । ਇਸ ਲਈ ਤੁਸੀਂ ਸਿਰਫ ਬੱਸ ਆਟੇ ਵਿੱਚ ਇੱਕ ਚੀਜ਼ ਮਿਲਾਉਣੀ ਹੈ ਅਤੇ ਗੈਸ ਦੀ ਸਮੱਸਿਆ ਤੁਹਾਨੂੰ ਜ਼ਿੰਦਗੀ ਭਰ ਨਹੀਂ ਹੋਵੇਗੀ ।

ਇੰਝ ਕਰੋ ਕਬਜ਼ ਦੀ ਸਮੱਸਿਆ ਦੂਰ
ਅੱਜ ਕੱਲ੍ਹ ਓਟਸ (oats) ਜਾਂ ਓਟਮੀਲ ਕਾਫੀ ਪ੍ਰਚੱਲਿਤ ਹੋ ਰਿਹਾ ਹੈ ।ਇਸ ਨੂੰ ਬਣਾਉਣ ਵਾਲੀਆਂ ਕੰਪਨੀਆਂ ਇਸ ਦੇ ਗੁਣਾਂ ਨੂੰ ਪ੍ਰਚਾਰਿਤ ਕਰਕੇ ਗ੍ਰਾਹਕਾਂ ਤੋਂ ਮੋਟੀ ਰਕਮ ਵਸੂਲ ਕੇ ਆਪਣੀਆਂ ਜੇਬਾਂ ਭਰ ਰਹੀਆਂ ਹਨ ।ਭੋਲੇ ਭਾਲੇ ਲੋਕ ਠੱਗੇ ਜਾ ਰਹੇ ਹਨ ।ਓਟਸ ਕੋਈ ਖਾਸ ਚੀਜ਼ ਨਹੀਂ, ਸਗੋਂ ਜੌੰ ਜਾਂ ਜੌਂ ਦੇ ਆਟੇ ਨੂੰ ਕਿਹਾ ਜਾਂਦਾ ਹੈ । ਜੇ ਜੌੰ ਸਿੱਧੇ ਤੌਰ ਤੇ ਬਾਜ਼ਾਰ ਵਿੱਚੋਂ ਲਈਏ ਬਹੁਤ ਸਸਤਾ ਮਿਲ ਜਾਂਦਾ ਹੈ । ਇਸ ਦੀ ਤਸੀਰ ਠੰਢੀ ਹੋਣ ਕਰਕੇ ਇਹ ਪੇਟ ਨੂੰ ਠੰਡਕ ਦਿੰਦਾ ਹੈ ਇਸ ਤੋਂ ਇਲਾਵਾ ਇਸ ਵਿਚ ਫਾਈਬਰ ਵੀ ਕਾਫ਼ੀ ਵੱਡੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ । ਜੋ ਸਾਡਾ ਪਾਚਣ ਦਰੁਸਤ ਰੱਖਦਾ ਹੈ ।

ਇੰਝ ਕਰੋ ਪੇਟ ਸਾਫ਼ ਰੱਖਣ ਲਈ ਜੌੰ ਦੀ ਵਰਤੋਂ
ਆਟਾ ਪਿਸਾਉਂਦੇ ਸਮੇਂ ਤਿੰਨ ਭਾਗ ਕਣਕ ਅਤੇ ਇੱਕ ਭਾਗ ਜੌਂ ਨੂੰ ਇਕੱਠੇ ਪਿਸਾਓ । ਜਾਂ ਆਟਾ ਗੁੰਨ੍ਹਦੇ ਸਮੇਂ ਤਿੰਨ ਭਾਗ ਕਣਕ ਦੇ ਆਟੇ ਵਿੱਚ ਇੱਕ ਭਾਗ ਜੌਂ ਦਾ ਆਟਾ ਮਿਲਾਓ ।ਇਸ ਆਟੇ ਦੀ ਰੋਟੀ ਗਰਮੀ ਦੇ ਦਿਨਾਂ ਵਿੱਚ ਖਾਓ।ਅਜਿਹਾ ਕਰਨ ਨਾਲ ਜਿੱਥੇ ਆਟੇ ਦੀ ਪੌਸ਼ਟਿਕਤਾ ਵਧਦੀ ਹੈ ਉੱਥੇ ਸਾਡੇ ਸਰੀਰ ਨੂੰ ਵਡਮੁੱਲੇ ਫਾਇਦੇ ਮਿਲਦੇ ਹਨ । ਜੌਂ ਦੀ ਠੰਢੀ ਤਸੀਰ ਸਾਡੇ ਪੇਟ ਅੰਦਰ ਠੰਢਕ ਪੈਦਾ ਕਰਦੀ ਹੈ ਅਤੇ ਪੇਟ ਵਿੱਚੋਂ ਬਦਹਜ਼ਮੀ, ਗੈਸ ਅਤੇ ਕਬਜ਼ ਨੂੰ ਦੂਰ ਕਰਦੀ ਹੈ ।

ਵਜ਼ਨ ਘੱਟ ਕਰਨ ਲਈ ਜੌਂ ਦੀ ਵਰਤੋਂ
ਇੱਕ ਲੀਟਰ ਪਾਣੀ ਦੇ ਵਿੱਚ ਦੋ ਚਮਚ ਜੌਂ ਦੇ ਮਿਲਾ ਕੇ ਉਬਾਲੋ । ਉਸ ਸਮੇਂ ਤੱਕ ਉਬਾਲਦੇ ਰਹੋ ਜਦੋਂ ਤੱਕ ਪਾਣੀ ਦਾ ਰੰਗ ਹਲਕਾ ਗੁਲਾਬੀ ਨਾ ਹੋ ਜਾਵੇ ।ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਛਾਣ ਕੇ ਪੀ ਲਵੋ ।ਇਹ ਸਿਰਫ ਮੋਟਾਪਾ ਹੀ ਨਹੀਂ ਘੱਟ ਕਰੇਗਾ ਸਗੋਂ ਇਹ ਇੱਕ ਤਰ੍ਹਾਂ ਦਾ ਡਾਈਯੂਰੈਟਿਕ ਡ੍ਰਿੰਕ ਹੈ ।

ਕੀ ਹੁੰਦਾ ਹੈ ਡਾਈਯੂਰੈਟਿਕ ਡ੍ਰਿੰਕ ?
ਇਹ ਇਕ ਖਾਸ ਤਰ੍ਹਾਂ ਦਾ ਡਰਿੰਕ ਹੁੰਦਾ ਹੈ ਜੋ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਤੱਤ ਯੂਰਿਨ ਦੇ ਰਸਤੇ ਬਾਹਰ ਕੱਢਦਾ ਹੈ ।ਜਿਸ ਨਾਲ ਸਾਡੀਆਂ ਕਿਡਨੀਆਂ ਸਾਫ਼ ਰਹਿੰਦੀਆਂ ਹਨ ਅਤੇ ਇਹ ਸਰੀਰ ਦੀਆਂ ਨਾੜਾਂ ਵਿਚਲੇ ਵਾਧੂ ਕੋਲੈਸਟਰੋਲ ਨੂੰ ਵੀ ਖੋਰ ਕੇ ਯੂਰਿਨ ਦੇ ਰਸਤੇ ਬਾਹਰ ਕੱਢਦਾ ਹੈ ।ਜਿਸ ਦੇ ਚੱਲਦੇ ਸਾਡੇ ਦਿਲ ਦੀ ਉਮਰ ਵਧਦੀ ਹੈ ।ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਜੌਂ ਦਾ ਆਟਾ ਕਣਕ ਵਿੱਚ ਮਿਲਾ ਕੇ ਗਰਮੀ ਦੇ ਮੌਸਮ ਵਿੱਚ ਖਾਂਦੇ ਸਨ । ਪਰ ਅੱਜ ਕੱਲ੍ਹ ਅਸੀਂ ਆਪਣੇ ਪੁਰਾਣੇ ਸਾਦਾ ਜੀਵਨ ਜਿਉਣ ਦੇ ਤੌਰ ਤਰੀਕੇ ਭੁੱਲਦੇ ਜਾ ਰਹੇ ਹਾਂ । ਇਹੀ ਮੁੱਖ ਕਾਰਨ ਹੈ ਕਿ ਅੱਜ ਕੱਲ੍ਹ ਬਿਮਾਰੀਆਂ ਪੁਰਾਣੇ ਸਮਿਆਂ ਨਾਲੋਂ ਲੋਕਾਂ ਨੂੰ ਵੱਧ ਲੱਗ ਰਹੀਆਂ ਹਨ ।

About admin

Check Also

ਮਾਚਿਸ ਦੀ ਤੀਲੀ ਨਾਲ ਘਟਾਓ ਪੇਟ ਦੀ ਚਰਬੀ ਸਭ ਤੋਂ ਸੌਖਾ ਤਰੀਕਾ,ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

error: Content is protected !!